ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ

ਬਲੌਂਗੀ, 5 ਨਵੰਬਰ (ਪਵਨ ਰਾਵਤ) ਭਾਰਤੀ ਜਨਤਾ ਪਾਰਟੀ ਮੰਡਲ ਮੁਹਾਲੀ 3 ਦੀ ਮੀਟਿੰਗ ਮੰਡਲ ਪ੍ਰਧਾਨ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਨਰਿੰਦਰ ਰਾਣਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ|
ਮੀਟਿੰਗ ਦੌਰਾਨ ਨਰਿੰਦਰ ਰਾਣਾ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ|
ਮੀਟਿੰਗ ਦੌਰਾਨ ਕਾਂਗਰਸ ਪਾਰਟੀ ਛੱਡ ਕੇ ਆਈ ਪੂਨਮ ਨੂੰ ਭਾਜਪਾਵਿੱਚ ਸ਼ਾਮਿਲ ਕਰਕੇ ਮਹਿਲਾ ਮੰਡਲ ਵਿੱਚ ਪੂਨਮ ਨੂੰ ਸੈਕਟਰੀ ਲਗਾਇਆ ਗਿਆ| ਇਸ ਮੌਕੇ ਪੂਨਮ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਵਿੱਚ ਜੋ ਜਿੰਮੇਵਾਰੀ ਲਗਾਈ ਗਈ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ| ਇਸ ਮੌਕੇ ਯੁਵਾ ਮੋਰਚਾ ਦੇ ਬਲਵੀਰ ਸਿੰਘ, ਜਨਰਲ ਸਕੱਤਰ ਰਾਜਿੰਦਰ ਅਰੋੜਾ, ਮਹਿਲਾ ਮੋਰਚਾ ਦੀ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਧੀਮਾਨ, ਬੰਟੀ ਬਲੌਂਗੀ, ਰਵਿੰਦਰ ਬਿੱਲਾ, ਚੰਦਰ, ਜਸਵੀਰ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *