ਕਾਂਗਰਸ-ਜਨਤਾ ਦਲ (ਐਸ) ਗਠਜੋੜ ਵਿੱਚ ਕਦੇ ਵੀ ਫਟ ਸਕਦਾ ਹੈ ਜਵਾਲਾਮੁਖੀ : ਯੇਦੀਯੁਰੱਪਾ

ਬੈਂਗਲੁਰੂ, 19 ਜਨਵਰੀ (ਸ.ਬ.) ਕਰਨਾਟਕ ਦੇ ਭਾਜਪਾ ਪ੍ਰਧਾਨ ਬੀ.ਐਸ. ਯੇਦੀਯੁਰੱਪਾ ਨੇ ਕਿਹਾ ਹੈ ਕਿ ਕਾਂਗਰਸ ਦੇ ਕੁਝ ਵਿਧਾਇਕਾਂ ਦਾ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਦੂਰ ਰਹਿਣਾ ਅਤੇ ਸੱਤਾਧਾਰੀ ਗਠਜੋੜ ਸਹਿਯੋਗੀਆਂ ਦਰਮਿਆਨ ਡੂੰਘੇ ਮਤਭੇਦ ਇਸ ਗੱਲ ਦੇ ਸੰਕੇਤ ਹਨ ਕਿ ਆਉਣ ਵਾਲੇ ਦਿਨਾਂ ਵਿੱਚ ‘ਜਵਾਲਾਮੁੱਖੀ ਕਦੇ ਵੀ ਫਟ ਸਕਦਾ ਹੈ’| ਕਾਂਗਰਸ ਦੇ ਚਾਰ ਅਸੰਤੁਸ਼ਟ ਵਿਧਾਇਕ ਇਕ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਏ, ਜਿਸ ਤੋਂ ਬਾਅਦ ਯੇਦੀਯੁਰੱਪਾ ਦੀ ਇਹ ਟਿੱਪਣੀ ਸਾਹਮਣੇ ਆਈ| ਇਹ ਬੈਠਕ ਕਾਂਗਰਸ ਨੇ ਆਪਣੀ ਤਾਕਤ ਦੇ ਪ੍ਰਦਰਸ਼ਨ ਦੇ ਇਰਾਦੇ ਨਾਲ ਅਤੇ ਐਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜਨਤਾ ਦਲ (ਸੈਕਿਊਲਰ) ਦੀ ਸਰਕਾਰ ਨੂੰ ਸੁੱਟਣ ਦੀ ਭਾਜਪਾ ਦੇ ਕਥਿਤ ਕੋਸ਼ਿਸ਼ ਦੇ ਖਿਲਾਫ ਬੁਲਾਈ ਗਈ ਸੀ| ਯੇਦੀਯੁਰੱਪਾ ਨੇ ਕਿਹਾ,”ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਕਾਂਗਰਸ ਵਿਧਾਇਕਾਂ ਦੀ ਗੈਰ-ਮੌਜੂਦਗੀ ਅਤੇ ਗਠਜੋੜ ਸਹਿਯੋਗੀਆਂ ਦਰਮਿਆਨ ਡੂੰਘੇ ਮਤਭੇਦ ਇਸ ਗੱਲ ਦੇ ਸੰਕੇਤ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਵਿਸਫੋਟਕ ਹੋ ਸਕਦਾ ਹੈ|” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗੈਰ-ਮੌਜੂਦਗੀ ਕਾਂਗਰਸ ਵਿਧਾਇਕਾਂ ਦੇ ਪ੍ਰਚੰਡ ਗੁੱਸੇ ਅਤੇ ਰੋਸ ਨੂੰ ਦਿਖਾਉਂਦੀ ਹੈ| ਭਾਜਪਾ ਮੁਖੀ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਰਮਈਆ ਨੇ ਜਿਸ ਲਹਿਜੇ ਵਿੱਚ ਪਾਰਟੀ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ, ਉਸ ਨਾਲ ਉਨ੍ਹਾਂ ਦੀ ਨਿਰਾਸ਼ਾ ਅਤੇ ਡਰ ਦਾ ਪਤਾ ਲੱਗਦਾ ਹੈ|
ਯੇਦੀਯੁਰੱਪਾ ਨੇ ਕਿਹਾ, ”ਸਿੱਧਰਮਈਆ, ਤੁਸੀਂ ਜਿਸ ਲਹਿਜੇ ਅਤੇ ਅੰਦਾਜ ਵਿੱਚ ਪਾਰਟੀ ਵਿਧਾਇਕਾਂ ਨੂੰ ਬੈਠਕ ਦਾ ਨੋਟਿਸ ਦਿੱਤਾ, ਉਸ ਨਾਲ ਤੁਹਾਡੀ ਨਿਰਾਸ਼ਾ ਦਾ ਪਤਾ ਲੱਗਦਾ ਹੈ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਡਰ ਵਿੱਚ ਹੋ| ਜੇਕਰ ਵਿਧਾਇਕਾਂ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਅਤੇ ਠੀਕ ਹੈ ਤਾਂ ਤੁਸੀਂ ਨੋਟਿਸ ਵਿੱਚ ਇਹ ਕਿਉਂ ਜ਼ਿਕਰ ਕੀਤਾ ਕਿ ਦਲਬਦਲ ਕਾਨੂੰਨ ਦੇ ਅਧੀਨ ਕਾਰਵਾਈ ਕੀਤੀ ਜਾਵੇਗੀ|”

Leave a Reply

Your email address will not be published. Required fields are marked *