ਕਾਂਗਰਸ ਤੇ ਦੋਸ਼ ਲਗਾਉਣ ਦੀ ਥਾਂ ਲੋਕਾਂ ਨੂੰ ਆਪਣੀਆਂ ਅਸਫਲਤਾਵਾਂ ਤੇ ਜਵਾਬ ਦੇਣ ਬਾਦਲ: ਕੈਪਟਨ ਅਮਰਿੰਦਰ

ਨਵੀਂ ਦਿੱਲੀ, 29 ਦਸੰਬਰ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 10 ਸਾਲਾਂ ਦੇ ਸ਼ਾਸਨਕਾਲ ਦੀਆਂ ਅਸਫਲਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸੂਬੇ ਦੇ ਲੋਕ ਸਪੱਸ਼ਟੀਕਰਨ ਚਾਹੁੰਦੇ ਹਨ, ਨਾ ਕਿ ਕਾਂਗਰਸ ਦੀਆਂ ਉਪਲਬਧੀਆਂ ਸੁਣਨਾ ਚਹੁੰਦੇ ਹਨ, ਜਿਨ੍ਹਾਂ ਬਾਰੇ ਲੋਕ ਪਹਿਲਾ ਤੋਂ ਜਾਣੂ ਹਨ|
ਇਸ ਲੜੀ ਹੇਠ ਉਨ੍ਹਾਂ ਨੇ ਬਾਦਲ ਨੂੰ ਆਪਣੇ ਸੁਖਵਾਸ ਦੀ ਲਗਜਰੀ ਤੋਂ ਬਾਹਰ ਨਿਕਲ ਕੇ ਲੋਕਾਂ ਦੀਆਂ ਲੋੜਾਂ ਦਾ ਹੱਲ ਕਰਨ ਵਿੱਚ ਅਸਫਲ ਰਹੀ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ| ਉੁਨ੍ਹਾਂ ਨੇ ਕਿਹਾ ਹੈ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਕਿਉਂ ਬਾਦਲ ਸਰਕਾਰ ਵੱਲੋਂ ਉਨ੍ਹਾਂ ਨੂੰ ਨਿਰਾਸ਼ਾ ਦੀਆਂ ਗਹਿਰਾਈਆਂ ਵਿੱਚ ਧਕੇਲ ਦਿੱਤਾ ਗਿਆ ਹੈ|
ਬਾਦਲ ਵੱਲੋਂ ਉਨ੍ਹਾਂ ਨੂੰ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਣ ਸਬੰਧੀ ਦਿੱਤੀ ਗਈ ਚੁਣੌਤੀ ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਨੂੰ ਯਾਦ ਦਿਲਾਇਆ ਹੈ ਕਿ ਉਹ ਕਾਫੀ ਵਕਤ ਪਹਿਲਾਂ ਸੂਬਾ ਵਿਧਾਨ ਸਭਾ ਅੰਦਰ ਆਪਣੀ ਸਰਕਾਰ ਦੀ ਨਾ ਸਿਰਫ ਇਕ ਸਗੋਂ, 51 ਅਤੇ ਫਿਰ 101 ਪ੍ਰਾਪਤੀਆਂ ਦਾ ਖੁਲਾਸਾ ਕਰ ਚੁੱਕੇ ਹਨ ਅਤੇ ਹੁਣ ਬਾਦਲ ਸਰਕਾਰ ਦਾ ਉਨ੍ਹਾਂ ਦੀਆਂ ਅਸਫਲਤਾਵਾਂ ਤੇ ਗੱਲ ਕਰਨ ਦਾ ਸਮਾਂ ਆ ਗਿਆ ਹੈ|
ਕੈਪਟਨ ਅਮਰਿੰਦਰ ਨੇ ਬਾਦਲ ਦੇ ਇਸ ਝੂਠੇ ਪ੍ਰਚਾਰ ਨੂੰ ਵੀ ਖਾਰਿਜ ਕੀਤਾ ਹੈ ਕਿ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਕਾਂਗਰਸ ਸਿਰਫ ਪੰਜਾਬ ਪੁਲੀਸ ਤੇ ਅਨੁਚਿਤ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ| ਇਸ ਬਾਰੇ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਦੀ ਹਾਲਤ ਹੁਣ ਤੱਕ ਦੇ ਪੰਜਾਬ ਦੇ ਇਤਿਹਾਸ ਵਿੱਚ ਸੱਭ ਤੋਂ ਮਾੜੀ ਹਾਲਤ ਵਿੱਚ ਹੈ| ਇਸ ਦਿਸ਼ਾ ਵਿੱਚ ਅਪਰਾਧ ਵਿੱਚ ਬਹੁਤ ਵਾਧੇ ਦੇ ਨਾਲ ਨਾਲ ਕਾਨੂੰਨ ਤੇ ਵਿਵਸਥਾ ਦੇ ਹਾਲਾਤ ਪਹਿਲਾਂ ਇੰਨੇ ਬਦਤਰ ਕਦੇ ਨਹੀਂ ਹੋਏ ਸਨ|
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸਪੱਸ਼ਟ ਤੌਰ ਤੇ ਆਪਣੀ ਸਰਕਾਰ ਦੌਰਾਨ ਸੂਬੇ ਦੀ ਸਥਿਤੀ ਨੂੰ ਲੈ ਕੇ ਅਣਜਾਨ ਤੇ ਸੰਗਤ ਦਰਸ਼ਨਾਂ ਵਿੱਚ ਇੰਨੇ ਵਿਅਸਤ ਬਾਦਲ ਨੂੰ ਸੂਬੇ ਦੇ ਹਾਲਾਤਾਂ ਬਾਰੇ ਚਿੰਤਾ ਨਹੀਂ ਹੈ| ਉਨ੍ਹਾਂ ਨੇ ਕਿਹਾ ਕਿ ਹਾਲੇ ਦੇ ਮਹੀਨਿਆਂ ਵਿੱਚ ਸੂਬੇ ਅੰਦਰ ਅਪਰਾਧਿਕ ਘਟਨਾਵਾਂ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ, ਜਿਥੇ ਮਾਫੀਆ ਆਪਣੇ ਅੱਡੇ ਬਣਾ ਚੁੱਕੇ ਹਨ ਅਤੇ ਕਰੋੜਾਂ ਰੁਪਏ ਦਾ ਸਰਕਾਰੀ ਧੰਨ ਘੁਟਾਲਿਆਂ ਦੀ ਲੜੀ ਰਾਹੀਂ ਬਾਦਲਾਂ ਦੀਆਂ ਜੇਬ੍ਹਾਂ ਵਿੱਚ ਜਾ ਰਿਹਾ ਹੈ|
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਹੈ ਕਿ ਬਾਦਲ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਲਿਤਾਂ ਵਿਰੁੱਧ ਅੱਤਿਆਚਾਰ 15 ਗੁਣਾਂ ਵੱਧ ਚੁੱਕੇ ਹਨ, ਜਦਕਿ ਇਸ ਸਮੇਂ ਦੌਰਾਨ ਸਰਕਾਰ ਵਿੱਚ ਐਸ.ਸੀ. ਮੁਲਾਜ਼ਮਾਂ ਦੀ ਗਿਣਤੀ 10 ਪ੍ਰਤੀਸ਼ਤ ਘੱਟ ਹੋਈ ਹੈ| ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਦੇ ਖੇਤੀਬਾੜੀ ਤੇ ਉਦਯੋਗਿਕ ਖੇਤਰ ਪੂਰੀ ਤਰ੍ਹਾਂ ਨਾਲ ਢਹਿ ਚੁੱਕੇ ਹਨ|
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਹੈ ਕਿ ਇਸੇ ਦੌਰਾਨ, ਉਦਯੋਗਿਕ ਵਿਕਾਸ 91 ਪ੍ਰਤੀਸ਼ਤ ਤੋਂ ਡਿੱਗ ਕੇ 5 ਪ੍ਰਤੀਸ਼ਤ ਤੱਕ ਪਹੁੰਚ ਚੁੱਕਾ ਹੈ| ਇਸੇ ਤਰ੍ਹਾਂ, ਸਾਲ 2015 ਵਿੱਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਰਿਕਾਰਡ ਵਿੱਚ ਪੰਜਾਬ ਭਾਰਤ ਵਿੱਚ ਦੂਜੇ ਨੰਬਰ ਤੇ ਰਿਹਾ ਹੈ| ਆਰਥਿਕ ਨੂੰ ਲੈ ਕੇ ਉਤਪਾਦਨ ਵਿਕਾਸ ਤੱਕ, ਸਿਹਤ ਤੋਂ ਲੈ ਕੇ ਸਿਹਤ ਤੱਕ, ਹਰੇਕ ਖੇਤਰ ਵਿੱਚ ਪੰਜਾਬ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ| ਜਦਕਿ ਅੱਜ ਸੂਬਾ ਖਾਸ ਕਰਕੇ ਨੌਜ਼ਵਾਨਾਂ ਵੱਲੋਂ, ਸਲਾਨਾ 7500 ਕਰੋੜ ਰੁਪਏ ਦੇ ਨਸ਼ਿਆਂ ਦੀ ਖਪਤ ਨਾਲ ਨਸ਼ਾਖੋਰੀ ਦੇ ਜਾਅਲ ਵਿੱਚ ਫੱਸਿਆ ਹੋਇਆ ਹੈ|
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਬਹੁਤ ਹੀ ਮਾੜੀ ਹਾਲਤ ਵਿੱਚ ਹੈ, ਜਦਕਿ ਔਰਤਾਂ ਖਿਲਾਫ ਅਪਰਾਧਾਂ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ| ਉਨ੍ਹਾਂ ਕਿਹਾ ਕਿ ਬਾਦਲਾਂ ਦੀਆਂ ਨਾਕਾਮੀਆਂ ਦੀ ਲਿਸਟ ਬਹੁਤ ਲੰਬੀ ਹੈ ਅਤੇ ਇਸਨੂੰ ਪੇਪਰ ਦੇ ਕੁਝ ਪੰਨ੍ਹਿਆਂ ਰਾਹੀਂ ਨਹੀਂ ਦਰਸਾਇਆ ਜਾ ਸਕਦਾ|

Leave a Reply

Your email address will not be published. Required fields are marked *