ਕਾਂਗਰਸ ਦਾ ਮੈਨੀਫੈਸਟੋ ਝੂਠ ਦਾ ਪੁਲੰਦਾ : ਨੁਸਰਤ ਅਲੀ ਖਾਨ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਵਿਧਾਨ ਸਭਾ ਹਲਕਾ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਮੁਹਾਲੀ ਹਲਕੇ ਦੇ ਪਿੰਡ ਝਾਮਪੁਰ, ਤੜੌਲੀ ਅਤੇ ਸਮਾਣਾ ਦਾ ਦੌਰਾ ਕਰ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ| ਇਸ ਮੌਕੇ ਪਿੰਡ ਸਮਾਣਾ ਦੇ ਸਾਹਿਬਜਾਦਾ ਜ਼ੋਰਾਵਰ ਸਿੰਘ ਯੂਥ ਸੋਸਾਇਟੀ ਦੇ ਨੌਜਵਾਨਾਂ ਨੇ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਥਿੰਦ (ਜੀਤੀ) ਦੀ ਅਗਵਾਈ ਹੇਠ ਕੈਪਟਨ   ਤੇਜਿੰਦਰਪਾਲ ਸਿੱੱਧੂ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਲੱਡੂਆਂ ਨਾਲ ਤੋਲਿਆ|
ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦਾ ਪਿੰਡ ਤੜੌਲੀ ਵਿਖੇ ਪਹੁੰਚਣ ਉੱਤੇ ਪਿੰਡ ਦੇ ਸਰਪੰਚ ਯਸ਼ਪਾਲ ਸਿੰਘ ਦੀ ਅਗਵਾਈ ਵਿੱਚ ਲੋਕਾਂ ਨੇ ਸਵਾਗਤ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਜਿੰਦਾਬਾਦ ਦੇ ਨਾਅਰੇ ਲਾਏ| ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਨੁਸਰਤ ਅਲੀ ਖਾਨ, ਸਿਤਾਰ ਅਲੀ ਖਾਲ ਅੱਲਾਪੁਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਨਿਰਾ ਝੂਠ ਦਾ ਪੁਲੰਦਾ ਹੈ| ਕਾਂਗਰਸ ਉਮੀਦਵਾਰ ਵੱਲੋਂ ਲੋਕਾਂ ਨੂੰ ਵਿਕਾਸ ਕਰਵਾਉਣ ਦੇ ਨਾਂਅ ਉੱਤੇ ਝੂਠੇ ਸੁਪਨੇ ਵਿਖਾਏ ਜਾ ਰਹੇ ਹਨ| ਉਨ੍ਹਾਂ ਕਿਹਾ ਹੁਣ ਚੋਣਾਂ ਦੇ ਨੇੜੇ ਆ ਕੇ ਕਾਂਗਰਸੀ ਲੋਕਾਂ ਨੂੰ ਵਿਕਾਸ ਦੇ ਝੂਠੇ ਲਾਰੇ ਲਾ ਰਹੇ ਹਨ|
ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਥਿੰਦ ਨੇ ਕੈਪਟਨ ਸਿੱਧੂ ਨੂੰ ਵਿਸ਼ਵਾਸ਼ ਦਿਵਾਇਆ ਕਿ ਅਕਾਲੀ ਦਲ ਦੀ ਜਿੱਤ ਲਈ ਉਹ ਦਿਨ ਰਾਤ ਸਖ਼ਤ ਮਿਹਨਤ ਕਰਨਗੇ|
ਇਸ ਮੌਕੇ ਉਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸਮਿਤੀ  ਰੇਸ਼ਮ ਸਿੰਘ, ਐਮਡੀ  ਲੇਬਰ ਫੈਡ ਪਰਮਿੰਦਰ ਸੋਹਾਣਾ, ਬਲਾਕ ਸਮਿਤੀ ਮੈਂਬਰ ਅਮਰਜੀਤ ਸਿੰਘ, ਸਰਪੰਚ ਚਰਨ ਸਿੰਘ, ਸਰਪੰਚ ਯਸ਼ਪਾਲ ਸਿੰਘ, ਹਰਪਾਲ ਸਿੰਘ, ਦਵਿੰਦਰ, ਬਿੰਦੂ , ਹਰਿੰਦਰ ਹੈਪੀ, ਕੁਲਬੀਰ ਸਿੰਘ, ਸਪਿੰਦਰ ਸਿੰਘ, ਕਾਕਾ, ਸੋਨੂੰ , ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ ਸਹਿਤ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ|

Leave a Reply

Your email address will not be published. Required fields are marked *