ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਹੀ ਬੈਂਕਾਂ ਨੂੰ ਪਿਆ ਘਾਟਾ : ਸਮ੍ਰਿਤੀ ਇਰਾਨੀ

ਨਵੀਂ ਦਿੱਲੀ, 11 ਸਤੰਬਰ (ਸ.ਬ.)ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਕ ਪੱਤਰਕਾਰ ਸੰਮੇਲਨ ਵਿੱਚ ਕਾਂਗਰਸ ਤੇ ਹਮਲਾ ਬੋਲਦਿਆਂ ਕਿਹਾ ਕਿ ਵਧੇ ਹੋਏ ਐਨ.ਪੀ.ਏ.(ਗੈਰ-ਕਾਰਗੁਜ਼ਾਰੀ ਵਾਲੀ ਜਾਇਦਾਦ) ਲਈ ਕਾਂਗਰਸ ਜ਼ਿੰਮੇਵਾਰ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਦੇ ਕਾਰਨ ਹੀ ਬੈਂਕਾਂ ਨੂੰ ਕਰੋੜਾਂ ਰੁਪਇਆ ਦਾ ਘਾਟਾ ਹੋਇਆ| ਨੈਸ਼ਨਲ ਹੈਰਲਡ ਕੇਸ ਨੂੰ ਲੈ ਕੇ ਇਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਆਮਦਨ ਕਰ ਰੋਕਣ ਲਈ ਅਦਾਲਤ ਗਏ ਸਨ| ਗਾਂਧੀ ਪਰਿਵਾਰ ਹਜ਼ਾਰਾਂ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ| ਉਨ੍ਹਾਂ ਨੇ ਕਰੋੜਾਂ ਦੀ ਕੰਪਨੀ 50 ਲੱਖ ਵਿੱਚ ਖਰੀਦੀ ਹੈ| ਕਾਂਗਰਸ ਦੀਆਂ ਇਨ੍ਹਾਂ ਗਲਤ ਨੀਤੀਆਂ ਕਾਰਨ ਹੀ ਬੈਂਕਾਂ ਨੂੰ ਘਾਟਾ ਪਿਆ| ਇਸ ਦੇ ਨਾਲ ਹੀ ਰਘੂਰਾਮ ਰਾਜਨ ਦੇ ਬਿਆਨ ਤੋਂ ਇਹ ਸਾਬਤ ਹੋ ਚੁੱਕਾ ਹੈ ਕਾਂਗਰਸ ਐਨ.ਪੀ.ਏ. ਵਿੱਚ ਹੋਏ ਵਾਧੇ ਲਈ ਜ਼ਿੰਮੇਵਾਰ ਹੈ| ਰਾਹੁਲ ਗਾਂਧੀ, ਪ੍ਰਿਅੰਕਾ ਵਾਡਰਾ ਅਤੇ ਸੋਨੀਆ ਗਾਂਧੀ ਕਰਦਾਤਾਵਾਂ ਦੇ ਪੈਸੇ ਵਿੱਚ ਗੜਬੜੀ ਕਰਨਾ ਚਾਹੁੰਦੇ ਹਨ|

Leave a Reply

Your email address will not be published. Required fields are marked *