ਕਾਂਗਰਸ ਦੀਆਂ ਨੀਤੀਆਂ ਲੋਕ ਵਿਰੋਧੀ: ਸੁਖਦੇਵ ਸਿੰਘ ਢੀਂਡਸਾ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ  ਸੁਖਦੇਵ ਸਿੰਘ ਢੀਂਡਸਾ ਮੁਹਾਲੀ                   ਫੇਜ਼-7 ਵਿਖੇ ਕੌਂਸਲਰ ਸੈਹਿਬੀ ਆਨੰਦ ਦੀ ਅਗਵਾਈ ਵਿੱਚ ਰੱਖੀ ਮੀਟਿੰਗ ਵਿੱਚ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ| ਇਸ ਮੌਕੇ ਸ੍ਰ. ਸੁਖਦੇਵ ਸਿੰਘ ਢੀਂਡਸਾ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਦਕਾ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਲੋਕ ਭਲਾਈ ਦੀ ਨੀਤੀਆਂ ਤੇ ਨਹੀਂ ਬਲਕਿ ‘ਜਿੱਤਾਂਗੇ ਤਾਂ ਲੁੱਟਾਂਗੇ’ ਵਰਗੀਆਂ ਨੀਤੀਆਂ ਉੱਤੇ ਅਮਲ ਕਰਦੀ ਆਈ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਲੁੱਟਦੀ ਆਈ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਦੇ ਲੋਕਾਂ ਵਾਂਗ ਕੇਜਰੀਵਾਲ ਦੀਆਂ ਝੂਠੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੇ|
ਇਸ ਮੌਕੇ ਐਮਸੀ ਫੂਲਰਾਜ ਸਿੰਘ ਨੇ ਵੀ ਸੰਬੋਧਨ ਕੀਤਾ|
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਅਰੁਣ ਸ਼ਰਮਾ, ਬੀਜੇਪੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਗੋਲਡੀ, ਬੀਜੇਪੀ ਸੈਕਟਰੀ ਪ੍ਰਧਾਨ ਸੁਭਾਸ਼ ਸ਼ਰਮਾ, ਪੱਪੂ ਸ਼ੁਕਲਾ ਐਮ ਸੀ ਚੰਡੀਗੜ੍ਹ, ਮਾਨਸੀ ਚੌਧਰੀ, ਰਮੇਸ਼ ਵਰਮਾ, ਮਾਨ ਸਿੰਘ ਚੌਧਰੀ, ਸੈਹਿਬੀ ਆਨੰਦ, ਫੂਲ ਰਾਜ ਐਮ ਸੀ ਮੁਹਾਲੀ, ਆਰ.ਪੀ.ਸ਼ਰਮਾ, ਸੁਸ਼ੀਲ ਰਾਣਾ, ਹਰਵਿੰਦਰ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ, ਰਕੇਸ਼ ਰੇਹੜੀ ਫੜੀ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਤੇ  ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *