ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਕਈ ਕਾਂਗਰਸੀਆਂ ਨੇ ਆਜਾਦ ਉਮੀਦਵਾਰਾਂ ਵਜੋਂ ਪਰਚੇ ਭਰੇ

ਖਰੜ, 2 ਫਰਵਰੀ (੪ਮਿੰਦਰ ਸਿੰਘ) ਖਰੜ ਨਗਰ ਕੌਂਸਲ ੯ ਲੈ ਕੇ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ ਅਤੇ ਉਮੀਦਵਾਰਾਂ ਵੱਲੋਂ ਨਾਮਜਦਗੀ ਫਾਰਮ ਭਰੇ ਜਾ ਰਹੇ ਹਨ। ਇਸ ਦੌਰਾਨ ਕਈ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਪਾਰਟੀ ਵਲੋਂ ਟਿਕਟ ਨਾ ਦਿੱਤੇ ਜਾਣ ਤੇ ਪਾਰਟੀ ਦੇ ਖਿਲਾਫ ਬਗਾਵਤ ਕਰਦਿਆਂ ਆਜਾਦ ਉਮੀਦਵਾਰਾਂ ਵਜੋਂ ਨਾਮਜਦਗੀਆਂ ਦਾਖਿਲ ਕੀਤੀਆਂ ਜਾ ਰਹੀਆਂ ਹਨ।

ਆਜਾਦ ਉਮੀਦਵਾਰਾਂ ਵਜੋਂ ਨਾਮਜਦਗੀਆਂ ਦਾਖਿਲ ਕਰਨ ਵਾਲੇ ਇਹਨਾਂ ਕਾਂਗਰਸੀ ਵਰਕਰਾਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ੯ ਪਾਰਟੀ ਵਿੱਚ ਸੇਵਾ ਨਿਭਾਉਂਦਿਆਂ 20 ਤੋਂ 22 ਸਾਲ ਤਕ ਹੋ ਗਏ ਹਨ ਪਰ ਇਸਦੇ ਬਾਵਜੂਦ ਪਾਰਟੀ ਵੱਲੋਂ ਉਨ੍ਹਾਂ ੯ ਟਿਕਟਾਂ ਨਹੀਂ ਦਿੱਤੀਆਂ ਗਈਆਂ।

ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਰੁ ਅਤੇ ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਕੀਤੀ ਸੇਵਾ ਵਿਅਰਥ ਗਈ ਰੁ ਅਤੇ ਉਸਦਾ ਕੋਈ ਵੀ ਮੁੱਲ ਨਹੀਂ ਦਿੱਤਾ ਗਿਆ ਰੁ। ਇਸ ਮੌਕੇ ਉਨ੍ਹਾਂ ਦੇ ਚਿਹਰੇ ਤੇ ਨਮੋ੪ੀ ਵੀ ਦੇਖੀ ਗਈ।

ਇਸ ਤਰੀਕੇ ਨਾਲ ਬਾਗੀ ਹੋ ਕੇ ਆਜਾਦ ਉਮੀਦਵਾਰਾਂ ਵਜੋਂ ਆਪਣੇ ਨਾਮਜਦਗੀ ਪੱਤਰ ਦਾਖਿਲ ਕਰਨ ਵਾਲੇ ਇਹ ਤਮਾਮ ਕਾਂਗਰਸੀ ਆਗੂ ਅਤੇ ਵਰਕਰ ਆਪਣੀ ਹੀ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਲਈ ਖਤਰੇ ਦਾ ਕਾਰਨ ਬਣਨੇ ਹਨ ਅਤੇ ਕਾਂਗਰਸੀ ਆਗੂਆਂ ਵਲੋਂ ਪਾਰਟੀ ਦੇ ਖਿਲਾਫ ਕੀਤੀ ਜਾਣ ਵਾਲੀ ਇਹ ਬਗਾਵਤ ਪਾਰਟੀ ਲਈ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।

Leave a Reply

Your email address will not be published. Required fields are marked *