ਕਾਂਗਰਸ ਦੇ ਯਤਨਾਂ ਸਦਕਾ ਮੁਹਾਲੀ ਪੰਜਾਬ ਦਾ ਉਦਯੋਗਿਕ ਸ਼ਹਿਰ ਬਣਨ ਦੀ ਰਾਹ ਤੇ: ਬਲਬੀਰ ਸਿੱਧੂ

ਐਸ ਏ ਐਸ ਨਗਰ, 9 ਫਰਵਰੀ (ਸ.ਬ.) ਪੰਜਾਬ ਦੇ ਸਿਹਤ ਮੰਤਰੀ ਅਤੇ ਮੁਹਾਲੀ ਤੋਂ ਕਾਂਗਰਸੀ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਚੰਡੀਗੜ੍ਹ ਨਾਲੋਂ ਵੀ ਜਿਆਦਾ ਤੇਜੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਇੱਥੇ ਲਗਾਤਾਰ ਆਈ ਟੀ ਕੰਪਨੀਆਂ ਆ ਰਹੀਆਂ ਹਨ, ਕਈ ਸਾਰੇ ਬਿਜਨਸ ਕੈਂਪਸ, ਸ਼ਾਪਿੰਗ ਮਾਲ, ਇੰਟਰਨੈਸ਼ਨਲ ਸਕੂਲ, ਇੰਟਰਨੈਸ਼ਨਲ ਯੂਨੀਵਰਸਿਟੀਆਂ ਮੁਹਾਲੀ ਵਿੱਚ ਆ ਚੁੱਕੀਆਂ ਹਨ ਅਤੇ ਕਈ ਆ ਰਹੀਆਂ ਹਨ।

ਮੁਹਾਲੀ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਲਈ ਫੰਡਾਂ ਦੀ ਘਾਟ ਨਹੀਂ ਰਹਿਣ ਦਿੱਤੀ ਅਤੇ ਮੁਹਾਲੀ ਵਿਚ ਲਗਾਤਾਰ ਦੇਸ਼-ਵਿਦੇਸ਼ ਤੋਂ ਕੰਪਨੀਆਂ ਆ ਰਹੀਆਂ ਹਨ ਅਤੇ ਇਸ ਨਾਲ ਮੁਹਾਲੀ ਲਗਾਤਾਰ ਅੱਗੇ ਵਧੇਗਾ।

ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸਾਰੇ 50 ਵਾਰਡਾਂ ਵਿਚ ਇਸ ਸਮੇਂ ਕਾਂਗਰਸ ਦੇ ਉਮੀਦਵਾਰ ਸਭ ਤੋਂ ਅੱਗੇ ਚੱਲ ਰਹੇ ਹਨ। ਇਸ ਵਾਰ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪੂਰੀ ਤਰ੍ਹਾਂ ਕਬਜਾ ਕਰਨ ਜਾ ਰਹੀ ਹੈ ਅਤੇ ਵਿਰੋਧੀਆਂ ਦੀ ਜਮਾਨਤ ਜਬਤ ਹੋਣਾ ਤੈਅ ਹੈ।

ਉਹਨਾਂ ਕਿਹਾ ਕਿ ਦਿੱਲੀ ਤੋਂ ਆਉਣ- ਜਾਣ ਅਤੇ ਭਾਰਤ ਦੇ ਹਰ ਹਿੱਸੇ ਵਿਚ ਜਾਣ ਲਈ ਮੁਹਾਲੀ ਤੋਂ ਫਲਾਈਟਾਂ ਉਪਲਬਧ ਹਨ। ਕੋਰੋਨਾ ਦੇ ਸਮੇਂ ਵੀ ਕਾਫੀ ਲੋਕਾਂ ਨੇ ਮੁਹਾਲੀ ਵਿਚ ਆ ਕੇ ਫਲੈਟ ਆਦਿ ਖਰੀਦੇ ਕਿਉਂਕਿ ਇੱਥੇ ਮੈਡੀਕਲ ਕੇਅਰ ਬਹੁਤ ਵਧੀਆ ਮਿਲ ਰਹੀ ਸੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਮੁਹਾਲੀ ਇਸੇ ਤਰ੍ਹਾਂ ਹੀ ਤੇਜੀ ਨਾਲ ਤਰੱਕੀ ਕਰਦਾ ਰਹੇਗਾ ।

ਕੋਰੋਨਾ ਦੇ ਸਮੇਂ ਕਾਂਗਰਸ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਨੇ ਕਿਸੇ ਬਾਹਰੀ ਰਾਜ ਦੇ ਮਰੀਜ ਨੂੰ ਵੀ ਮੈਡੀਕਲ ਸੁਵਿਧਾ ਦੇਣ ਵਿਚ ਕੋਈ ਕੋਤਾਹੀ ਨਹੀਂ ਕੀਤੀ। ਕਾਂਗਰਸ ਸਰਕਾਰ ਨੇ ਲੋਕਾਂ ਨੂੰ ਰਾਸ਼ਨ ਆਦਿ ਦੇਣ ਲਈ ਵੀ ਉਪਾਅ ਕੀਤੇ। ਲੋਕਾਂ ਦੀ ਕੋਰੋਨਾ ਜਾਂਚ ਲਈ ਆਪਣੀਆਂ ਸਮਰੱਥਾਵਾਂ ਨੂੰ ਸਹੀ ਸਮੇਂ ਤੇ ਵਧਾਇਆ ਅਤੇ ਹਰ ਕਿਸੇ ਨੂੰ ਸਮੇਂ ਤੇ ਇਲਾਜ ਪ੍ਰਦਾਨ ਕੀਤਾ।

Leave a Reply

Your email address will not be published. Required fields are marked *