ਕਾਂਗਰਸ ਦੇ ਸਾਬਕਾ ਮੰਤਰੀ ਦਾਨਮ ਨਾਗੇਂਦਰ ਨੇ ਦਿੱਤਾ ਅਸਤੀਫਾ

ਹੈਦਰਾਬਾਦ, 23 ਜੂਨ (ਸ.ਬ.) ਤੇਲੰਗਾਨਾ ਦੇ ਮੁੱਖ ਵਿਰੋਧੀ ਦਲ ਕਾਂਗਰਸ ਨੂੰ ਇਕ ਵੱਡਾ ਝਟਕਾ ਲੱਗਾ ਹੈ| ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਦਾਨਮ ਨਾਗੇਂਦਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ| ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੂਬੇ ਦੇ ਲੀਡਰਸ਼ਿਪ ਨੂੰ ਵੀ ਆਪਣਾ ਅਸਤੀਫਾ ਭੇਜ ਦਿੱਤਾ ਹੈ|
ਜਾਣਕਾਰੀ ਮੁਤਾਬਕ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਐਨ ਉਤਮ ਕੁਮਾਰ ਰੈਡੀ ਬੀਤੀ ਸ਼ਾਮ ਨਾਗੇਂਦਰ ਦੇ ਘਰ ਗਏ ਸਨ| ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਉਨ੍ਹਾਂ ਨੂੰ ਫੈਸਲਾ ਵਾਪਸ ਲੈਣ ਲਈ ਮਨਾਇਆ ਗਿਆ ਸੀ, ਜਦਕਿ ਨਾਗੇਂਦਰ ਉਦੋਂ ਘਰ ਵਿੱਚ ਮੌਜੂਦ ਨਹੀਂ ਸਨ| ਨਾਗੇਂਦਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਅਤੇ ਤੇਲੰਗਾਨਾ ਕਾਂਗਰਸ ਪ੍ਰਧਾਨ ਨੂੰ ਸੰਬੋਧਿਤ ਕਰਦੇ ਹੋਏ ਆਪਣਾ ਅਸਤੀਫਾ ਦਿੱਤਾ ਹੈ| ਨਾਗੇਂਦਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਹ ਜਲਦੀ ਹੀ ਪ੍ਰੈਸ ਕਾਨਫਰੰਸ ਕਰਨਗੇ| ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਨਾਗੇਂਦਰ ਆਪਣੇ ਇਸ ਫੈਸਲੇ ਤੇ ਜਨਤਕ ਰੂਪ ਨਾਲ ਆਪਣੀ ਗੱਲ ਸਾਹਮਣੇ ਰੱਖਣਗੇ| ਨਾਗੇਂਦਰ 2009-14 ਦੌਰਾਨ ਮੰਤਰੀ ਰਹਿ ਚੁੱਕੇ ਹਨ|

Leave a Reply

Your email address will not be published. Required fields are marked *