ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦਾ ਦਿਹਾਂਤ ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ


ਨਵੀਂ ਦਿੱਲੀ, 25 ਨਵੰਬਰ (ਸ.ਬ.) ਦਿੱਗਜ ਕਾਂਗਰਸੀ ਨੇਤਾ ਅਹਿਮਦ ਪਟੇਲ ਦਾ ਦਿਹਾਂਤ ਹੋ ਗਿਆ ਹੈ| ਉਹ ਇਕ ਮਹੀਨਾ ਪਹਿਲਾਂ ਕੋਰੋਨਾ ਦੇ ਸ਼ਿਕਾਰ ਹੋਏ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ| ਉਹਨਾਂ ਦੇ ਪੁੱਤਰ ਫੈਜਲ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਅੱਜ ਤੜਕੇ 3.30 ਵਜੇ ਦਿਹਾਂਤ ਹੋ ਗਿਆ ਹੈ| 
ਕਾਂਗਰਸ ਦੀ ਕਾਰਜਕਾਰੀ ਮੁੱਖੀ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਇਕ ਸਹਿਯੋਗੀ ਗਵਾ ਦਿੱਤਾ ਹੈ, ਜਿਸ ਦਾ ਪੂਰਾ ਜੀਵਨ ਕਾਂਗਰਸ ਨੂੰ ਸਮਰਪਿਤ ਸੀ| ਉਨ੍ਹਾਂ ਦੀ ਇਮਾਨਦਾਰੀ, ਸਮਰਪਣ ਅਤੇ ਕਰਤੱਵ, ਹਮੇਸ਼ਾ ਮਦਦ ਕਰਨ ਦੀ ਕੋਸ਼ਿਸ਼, ਉਦਾਰਤਾ ਵਰਗੇ ਗੁਣ ਸਨ, ਜੋ ਉਨ੍ਹਾਂ ਨੂੰ ਬਾਕੀਆਂ ਨੂੰ ਨਾਲੋਂ ਵੱਖਰਾ ਕਰਦੇ ਸਨ|
ਪਾਰਟੀ ਨੇਤਾ ਅਤੇ ਐਮ.ਪੀ. ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਅਹਿਮਦ ਪਟੇਲ ਨੂੰ ਸ਼ਰਧਾਂਜਲੀ ਦਿੱਤੀ ਹੈ| ਉਨ੍ਹਾਂ ਕਿਹਾ ਕਿ ਇਕ ਬਹੁਤ ਚੰਗਾ ਅਤੇ ਵਿਸ਼ਵਾਸ ਪਾਤਰ ਸਾਥੀ ਚਲਿਆ ਗਿਆ|

Leave a Reply

Your email address will not be published. Required fields are marked *