ਕਾਂਗਰਸ ਨੇ ਲੋਕਤੰਤਰ ਦਾ ਘਾਣ ਕੀਤਾ : ਕੈਪਟਨ ਸਿੱਧੂ

ਐਸ ਏ ਐਸ ਨਗਰ, 1 ਮਾਰਚ (ਸ.ਬ.) ਪੰਜਾਬ ਦੀ ਕਾਂਗਰਸ ਸਰਕਾਰ ਨੇ ਰਾਜ ਵਿੱਚ ਲੋਕਤੰਤਰ ਦਾ ਘਾਣ ਕਰ ਦਿੱਤਾ ਹੈ ਅਤੇ ਇਸ ਸਰਕਾਰ ਵਲੋਂ ਬਦਲਾਖੋਰੀ ਦੀ ਰਾਜਨੀਤੀ ਕਰਦਿਆਂ ਅਕਾਲੀ ਵਰਕਰਾਂ ਖਿਲਾਫ ਕਥਿਤ ਮਾਮਲੇ ਦਰਜ ਕੀਤੇ ਜਾ ਰਹੇਹਨ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ| ਕੈਪਟਨ ਸਿੱਧੂ ਫੇਜ਼ 5 ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ|
ਕੈਪਟਨ ਸਿੱਧੂ ਨੇ ਕਾਂਗਰਸ ਸਰਕਾਰ ਦੀ ਤੁਲਨਾ ਔਰੰਗਜੇਬ ਦੀ ਸਰਕਾਰ ਨਾਲ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦਮਨ ਦੀ ਨੀਤੀ ਉੱਪਰ ਚੱਲ ਰਹੀ ਹੈ ਅਤੇ ਅਕਾਲੀ ਪੰਚਾਂ ਸਰਪੰਚਾਂ ਤੇ ਵਰਕਰਾਂ ਖਿਲਾਫ ਕਥਿਤ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਜੇ ਕਾਂਗਰਸ ਸਰਕਾਰ ਨੇ ਇਸ ਤਰ੍ਹਾਂ ਦੀ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਅਕਾਲੀ ਦਲ ਹਰ ਸੰਭਵ ਢੰਗ ਨਾਲ ਇਸਦਾ ਜਵਾਬ ਦੇਣ ਲਈ ਤਿਆਰ ਅਤੇ ਸਮਰਥ ਹੈ| ਇਸ ਧੱਕੇਸ਼ਾਹੀ ਵਿਰੁੱਧ ਇਕ ਮੁਹਿੰਮ ਵਿੱਢ ਕੇ ਜਲਦ ਹੀ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦਾ ਪ੍ਰੋਗਰਾਮ ਵੀ ਹਲਕੇ ਵਿੱਚ ਰਖਾਉਣਗੇ| ਉਹਨਾਂ ਹਲਕੇ ਵਿੱਚ ਪੈਂਦੇ ਪਿੰਡ ਬੈਰੋਪੁਰ, ਤੰਗੋਰੀ, ਗੋਬਿੰਦਗੜ੍ਹ, ਪਤੋਂ, ਲਖਨੌਰ, ਦਾਉਂ, ਬਠਲਾਣਾ ਸਮੇਤ ਹੋਰ ਕਈ ਪਿੰਡਾਂ ਵਿੱਚ ਅਕਾਲੀ ਆਗੂਆਂ ਉੱਪਰ ਹੋਏ ਪਰਚਿਆਂ ਨੂੰ ਸਿਆਸੀ ਬਦਲੇਖੋਰੀ ਦਾ ਹਿੱਸਾ ਦਸਦਿਆਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ|
ਉਹਨਾਂ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਬਲਾਕ ਸੰਮਤੀ ਖਰੜ ਦੇ ਚੇਅਰਮੇਨ ਰੇਸ਼ਮ ਸਿੰਘ ਬੈਂਰੋਪੁਰ ਨੂੰ ਅਹੁਦੇ ਤੋਂ ਹਟਾਉਣ ਲਈ ਬਹੁਤ ਯਤਨ ਕੀਤੇ ਗਏ ਜਦੋਂ ਉਹਨਾਂ ਨੂੰ ਅਹੁਦੇ ਤੋਂ ਨਾ ਲਾਹਿਆ ਜਾ ਸਕਿਆ ਤਾਂ ਉਹਨਾਂ ਉੱਪਰ ਕੇਸ ਪਾ ਦਿੱਤਾ ਗਿਆ| ਉਹਨਾਂ ਕਿਹਾ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੱਚ ਸਾਹਮਣੇ ਆ ਜਾਵੇ|
ਉਹਨਾਂ ਦੋਸ਼ ਲਗਾਇਆ ਕਿ ਇਸੇ ਤਰ੍ਹਾਂ ਪਿੰਡ ਦਾਊਂ ਦੇ ਸਰਪੰਚ ਅਵਤਾਰ ਸਿੰਘ ਨੂੰ ਵੀ ਕਾਂਗਰਸ ਸਰਕਾਰ ਵਲੋਂ ਧੱਕੇਸ਼ਾਹੀ ਨਾਲ ਸਸਪੈਂਡ ਕੀਤਾ ਗਿਆ ਹੈ| ਪਿੰਡ ਪੱਤੋਂ ਦੇ ਸਰਪੰਚ ਸ੍ਰ. ਹਰਮਿੰਦਰ ਸਿੰਘ ਨੂੰ ਉਹਨਾਂ ਦੇ ਕੇਸ ਦੀ ਤਾਰੀਕ ਤੋਂ ਪਹਿਲਾਂ ਹੀ ਸਸਪੈਂਸਨ ਦੇ ਆਰਡਰ ਦੇ ਦਿਤੇ ਗਏ| ਤੰਗੋਰੀ ਦੇ ਸਰਪੰਚ ਗੁਰਪ੍ਰੀਤ ਸਿੰਘ , ਗੋਬਿੰਦਗੜ੍ਹ ਤੋਂ ਨੰਬਰਦਾਰ ਜਗਦੀਸ ਪੁਰੀ ਉਪਰ ਪਰਚੇ, ਬਠਲਾਣਾ ਤੋਂ ਐਸ ਸੀ ਸਰਪੰਚ ਧਰਮ ਸਿੰਘ ਨਾਲ ਹੋਈ ਧੱਕੇਸ਼ਾਹੀ ਵੀ ਕਾਂਗਰਸ ਸਰਕਾਰ ਦੀ ਇਸੇ ਰਾਜਨੀਤੀ ਦਾ ਹਿੱਸਾ ਹੈ|
ਇਸ ਮੌਕੇ ਲੇਬਰਫੈਡ ਦੇ ਐਮ ਡੀ ਪਰਵਿੰਦਰ ਸਿੰਘ ਸੋਹਾਣਾ, ਸੁਰਿੰਦਰਸਿੰਘ ਕਲੇਰ ਹਾਜਿਰ ਸਨ|

Leave a Reply

Your email address will not be published. Required fields are marked *