ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਇਕਜੁਟ ਹੋ ਕੇ ਲੜੇਗੀ ਵਿਧਾਨਸਭਾ ਚੋਣਾਂ : ਆਸ਼ਾ ਕੁਮਾਰੀ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਨੂੰ ਲੋਕਾਂ ਕੋਲੋਂ ਬਹੁਤ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ ਤੇ ਉਨ੍ਹਾਂ ਨੇ ਹੁਣ ਤੱਕ ਪੰਜਾਬ ਦੇ ਜਿੰਨੇ ਵੀ ਲੋਕਾਂ ਨਾਲ ਗੱਲ-ਬਾਤ ਕੀਤੀ ਹੈ ਉਹ ਸਾਰੇ ਹੀ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੇ ਹਨ | ਸ੍ਰੀਮਤੀ ਆਸ਼ਾ ਕੁਮਾਰੀ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਮੁੱਖ ਦਫਤਰ ਵਿਖੇ ਜ਼ਿਲ੍ਹੇ ਭਰ ਚੋਂ ਕਾਂਗਰਸੀ ਵਰਕਰਾਂ ਅਤੇ ਆਹੁਦੇਦਾਰਾਂ ਦੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਮੀਟਿੰਗ ਦੌਰਾਨ ਬੋਲਦਿਆਂ ਸ੍ਰੀਮਤੀ ਆਸ਼ਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਇੱਕ ਜੁੱਟ ਹੋ ਕੇ ਵਿਧਾਨ ਸਭਾ ਚੋਣ ਲੜੇਗੀ ਅਤੇ ਚੋਣਾਂ ਜਿੱਤਣ ਮਗਰੋਂ ਸੂਬੇ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ ਕੇਬਲ ਮਾਫੀਆ, ਰੇਤ ਮਾਫੀਆ, ਭੂੰ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਡਰੱਗ ਮਾਫੀਅ ਦੇ ਮੱਕੜ ਜਾਲ ਵਿੱਚ ਫਸ ਕੇ ਤਬਾਹੀ ਦੇ ਰਾਹ ਪੈ ਚੁੱਕਾ ਹੈ ਅਤੇ ਇਸ ਸਭ ਲਈ ਪੰਜਾਬ ਦੀ ਮੌਜੂਦਾ ਬਾਦਲ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ | ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ ਅਤੇ ਸਰਕਾਰ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਲਈ ਲੋਕਾਂ ਵਿੱਚ ਪਾੜੋ ਤੋ ਰਾਜ ਕਰੋ ਦੀ ਨੀਤੀ ਅਪਣਾਂ ਕੇ ਆਪਸੀ ਭਾਈਚਾਰਾ ਖਤਮ ਕਰਨ ਤੇ ਲੱਗੀ ਹੋਈ  ਹੈ | ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਸਿਰਫ ਪੂੰਜੀਪਤੀਆਂ ਦੀ ਪੁਸ਼ਤ-ਪਨਾਹੀ ਕਰਨ ਤੇ ਲੱਗੀ ਹੋਈ ਹੈ ਜਿਸ ਕਾਰਨ ਦੇਸ਼ ਅੰਦਰ ਗਰੀਬ ਤੇ ਅਮੀਰ ਦਾ ਪਾੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ | ਮਹਿੰਗਾਈ ਆਪਣੀ ਚਰਮ ਸੀਮਾਂ ਤੇ ਪਹੁੰਚ ਚੁੱਕੀ ਹੈ ਅਤੇ ਗਰੀਬਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਵੀ ਔਖੀ ਹੋ ਚੁੱਕੀ ਹੈ | ਉਨ੍ਹਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਸਤਾ ਦੇ ਲਾਲਚੀ ਲੋਕਾਂ ਦਾ ਟੋਲਾ ਦੱਸਿਆ ਹੈ ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਨਹੀਂ ਇਸ ਵਿੱਚ ਸਾਰੇ ਹੀ ਖਾਸ ਆਦਮੀ ਹਨ ਅਤੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਨਕਾਰੇ ਹੋਏ ਵੱਖ-ਵੱਖ ਪਾਰਟੀਆਂ ਦੇ ਨੇਤਾ ਹੁਣ ਅਰਵਿੰਦ ਕੇਜ਼ਰੀਵਾਲ ਦੇ ਪਿੱਛੇ ਲਗ ਕੇ ਆਮ ਆਦਮੀ ਬਣਨ ਦਾ ਢੋਂਗ ਰਚਾ ਰਹੇ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸੰਸਦ ਅੰਦਰ ਫਿਲਮ ਬਣਾ ਕੇ ਜੋ ਕਾਰਨਾਮਾ ਕੀਤਾ ਹੈ ਉਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾ ਮਾਨਸਿਕ ਤੌਰ ਤੇ ਬਿਮਾਰ ਅਤੇ ਗੈਰ-ਤਜ਼ਰਬੇਕਾਰ ਵਿਅਕਤੀ ਹਨ ਤੇ ਪੰਜਾਬ ਦੇ ਲੋਕ ਇਹ ਗੱਲ ਹਰਗਿਜ਼ ਨਹੀਂ ਚਾਹੁੰਦੇ ਕਿ ਅਜਿਹੇ ਗੈਰ-ਜ਼ਿਮੇਵਾਰ ਲੋਕਾਂ ਨੂੰ ਸੂਬੇ ਦੀ ਸਤਾ ਸੌਂਪੀ ਜਾਵੇ | ਉਨ੍ਹਾਂ ਕਿਹਾ ਕਿ ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਹੈ ਕਿਉਂਕਿ ਮੋਦੀ ਸਰਕਾਰ ਨੇ ਪੂਜੇ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾ ਕੇ ਸਤਾ ਤੇ ਕਬਜਾ ਕੀਤਾ ਸੀ ਅਤੇ ਹੁਣ ਪੰਜਾਬ ਚੋਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਨਾਪਾਕ ਗਠਜੋੜ ਦੇ ਸਫਾਏ ਤੋਂ ਪੂਰੇ ਦੇਸ਼ ਅੰਦਰ ਮੋਦੀ ਸਰਕਾਰ ਦੇ ਪਤਨ ਦੀ ਸ਼ੁਰੂਆਤ ਹੋਵੇਗੀ | ਉਨ੍ਹਾਂ ਇਸ ਮੌਕੇ ਇਕੱਤਰ ਹੋਏ ਕਾਂਗਰਸੀ ਵਰਕਰਾਂ ਅਤੇ ਆਹੁਦੇਦਾਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਤੋਂ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ | ਇਸ ਤੋਂ ਪਹਿਲਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਅਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿੱਪ ਵੱਲੋਂ  ਸ੍ਰੀਮਤੀ ਆਸ਼ਾ ਕੁਮਾਰੀ ਦਾ ਮੁਹਾਲੀ ਵਿਖੇ ਪੁੱਜਣ ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਅਤੇ ਜ਼ਿਲ੍ਹਾ ਕਾਂਗਰਸ ਦੇ ਆਹੁਦੇਦਾਰ ਅਤੇ ਵਰਕਰਾਂ ਨਾਲ ਸ੍ਰੀਮਤੀ ਆਸ਼ਾ ਕੁਮਾਰੀ ਦੀ ਜਾਣ ਪਹਿਚਾਣ ਕਰਵਾਈ | ਉਨ੍ਹਾਂ ਸ੍ਰੀਮਤੀ ਆਸ਼ਾ ਕੁਮਾਰੀ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਮੁਹਾਲੀ ਅੰਦਰ ਕਾਂਗਰਸ ਪਾਰਟੀ ਚਟਾਨ ਦੀ ਤਰ੍ਹਾਂ ਮਜ਼ਬੂਤ ਹੈ ਅਤੇ ਪਾਰਟੀ ਦੇ ਆਹੁਦੇਦਾਰ ਅਤੇ ਵਰਕਰਾਂ ਵੱਲੋਂ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮਸੀਹਾ ਮੰਨਦੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਮੁਹਾਲੀ ਅਤੇ ਇਸ ਦੇ ਨੇੜਲੇ ਇਲਾਕਿਆਂ ਨੇ ਬਹੁਤ ਤਰੱਕੀ ਕੀਤੀ ਸੀ ਲੋਕਾਂ ਦੀਆਂ ਜਮੀਨਾਂ ਦੀਆਂ ਕੀਮਤਾਂ ਲੱਖਾਂ ਤੋਂ ਕਰੋੜਾ ਹੋ ਜਾਣ ਨਾਲ ਕਿਸਾਨ ਅਤੇ ਹਰ ਵਰਗ ਦੇ ਲੋਕ ਆਰਥਿਕ ਪੱਖੋਂ ਖੁਸ਼ਹਾਲ ਹੋ ਚੁੱਕੇ ਸਨ ਪਰ ਉਸ ਤੋਂ ਬਾਅਦ ਬਣੀ ਅਕਾਲੀ ਸਰਕਾਰ ਨੇ ਲੋਕਾਂ ਦੀ ਬਾਤ ਤੱਕ ਨਹੀਂ ਪੁੱਛੀ, ਜਿਸ ਕਾਰਨ ਅਕਾਲੀਆਂ ਤੋਂ ਬੂਰੀ ਤਰ੍ਹਾਂ ਨਰਾਜ਼ ਹੋਏ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮੁੱਖ ਮੰਤਰੀ ਦੇਖਣਾਂ ਚਾਹੁੰਦੇ ਹਨ | ਇਸ ਮੀਟਿੰਗ ਨੂੰ ਸੀਨੀਅਰ ਕਾਂਗਰਸੀ ਆਗੂ ਮਾਸਟਰ ਰਾਮ ਸਰੂਪ ਜੋਸ਼ੀ, ਐਮ.ਡੀ.ਐਸ. ਸੋਢੀ, ਸੂਬਾ ਕਮੇਟੀ ਮੈਂਬਰ ਭਗਤ ਸਿੰਘ ਨਾਮਧਾਰੀ, ਹਰਜਿੰਦਰ ਸਿੰਘ ਪੈਂਤਪੁਰ, ਰਕੇਸ਼ ਕਾਲੀਆ, ਜਸਵਿੰਦਰ ਸਿੰਘ ਗੋਲਡੀ, ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਚੌਧਰੀ ਹਰੀਪਾਲ ਚੋਲ੍ਹਟਾ ਕਲਾਂ, ਜਸਪਾਲ ਸਿੰਘ ਸਰਪੰਚ ਜੀਰਕਪੁਰ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ, ਬਨੀ ਸੰਧੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ ਸਕੱਤਰ ਅਤੇ ਹਲਕਾ ਮੁਹਾਲੀ ਦੇ ਕੋਆਰਡੀਨੇਟਰ ਰਾਣਾ ਵਰਿੰਦਰ ਸਿੰਘ, ਜਨ. ਸਕੱਤਰ ਦੀਪਿੰਦਰ ਸਿੰਘ ਢਿੱਲੋਂ, ਜਨ. ਸਕੱਤਰ ਗੁਰਪ੍ਰੀਤ ਸਿੰਘ ਜੀ.ਪੀ., ਜਨ. ਸਕੱਤਰ ਲਖਵਿੰਦਰ ਕੌਰ ਗਰਚਾ, ਐਸ.ਐਮ.ਐਸ. ਸੰਧੂ, ਜਨ. ਸਕੱਤਰ ਕ੍ਰਿਸ਼ਨਾ ਮਿੱਤੂ, ਹਲਕਾ ਖਰੜ ਤੋਂ ਵਿਧਾਇਕ ਜਗਮੋਹਨ ਸਿੰਘ ਕੰਗ, ਐਡਵੋਕੇਟ ਸਵਿਤਾ ਸਿਸੋਦੀਆ, ਕੌਂਸਲਰ ਅਮਰੀਕ ਸਿੰਘ ਸੋਮਲ, ਜੈ ਸਿੰਘ ਜੌਲਾ ਕਲਾਂ, ਹਰਮੇਸ਼ ਬਟੌਲੀ, ਅਮ੍ਰਿਤਪਾਲ ਸਿੰਘ ਡੇਰਾਬਸੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਮਿਹਨਤ ਨਾਲ ਜੁਟ ਜਾਣ | ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਧਾਨ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਜੱਟ ਮਹਾਂ ਸਭਾ ਮੁਹਾਲੀ ਦੇ ਪ੍ਰਧਾਨ ਦਲਜੀਤ ਸਿੰਘ ਮਨਾਣਾਂ, ਜੱਟ ਮਹਾਂ ਸਭਾ ਬਲਾਕ ਖਰੜ ਦੇ ਪ੍ਰਧਾਨ ਮਨਜੀਤ ਸਿੰਘ ਤੰਗੋਰੀ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੁਹਾਲੀ ਠੇਕੇਦਾਰ ਮੋਹਣ ਸਿੰਘ ਬਠਲਾਣਾਂ, ਮੀਤ ਪ੍ਰਧਾਨ ਡੀ.ਸੀ.ਸੀ. ਗੁਰਚਰਨ ਸਿੰਘ ਭੰਵਰਾ, ਜਸਬੀਰ ਸਿੰਘ ਮਣਕੂੰ ਕੌਸਲਰ, ਨਛੱਤਰ ਸਿੰਘ ਕੌਂਸਲਰ, ਨਰੈਣ ਸਿੰਘ ਸਿੱਧੂ ਕੌਂਸਲਰ, ਕੁਲਜੀਤ ਸਿੰਘ ਬੇਦੀ ਕੌਂਸਲਰ, ਸਨੇਹ ਸ਼ਰਮਾ ਪ੍ਰਧਾਨ ਯੂਥ ਕਾਂਗਰਸ ਹਲਕਾ ਮੁਹਾਲੀ, ਰਣਜੀਤ ਸਿੰਘ ਗਿੱਲ, ਪ੍ਰਦੀਪ ਕੁਮਾਰ ਪੱਪੀ, ਬਲਜੀਤ ਸਿੰਘ ਠਸਕਾ, ਜੀ.ਐਸ. ਰਿਆੜ ਮੀਤ ਪ੍ਰਧਾਨ ਕਾਂਗਰਸ ਕਿਸਾਨ ਸੈੱਲ, ਮੀਤ ਪ੍ਰਧਾਨ ਜਤਿੰਦਰ ਆਨੰਦਰ, ਬਸੰਤ ਸਿੰਘ, ਨਵਜੋਤ ਸਿੰਘ ਬਾਛਲ, ਬੂਟਾ ਸਿੰਘ ਸੋਹਾਣਾਂ, ਚੌਧਰੀ ਦੀਪ ਚੰਦ ਗੋਬਿੰਦਗੜ੍ਹ, ਚੌਧਰੀ ਰਿਸ਼ੀ ਪਾਲ ਸਨੇਟਾ, ਚੌਧਰੀ ਹਰਨੇਕ ਸਿੰਘ ਸਨੇਟਾ, ਸ਼ਿਵ ਵਰਮਾ ਕੌਂਸਲਰ ਕੁਰਾਲੀ, ਰਵਿੰਦਰ ਸਿੰਘ ਰਵੀ ਪੈਂਤਪੁਰ, ਰਾਮ ਰਤਨ ਸਿੰਘ ਵਿੱਕੀ, ਹਰਭਜਨ ਸਿੰਘ ਰਾਏਪੁਰ ਕਲਾਂ, ਬੀ.ਸੀ ਪ੍ਰੇਮੀ, ਕੁਲਦੀਪ ਸਿੰਘ ਬਿੱਟੂ, ਕੁਲਵਿੰਦਰ ਸ਼ਰਮਾ, ਮਨਜੀਤ ਸਿੰਘ ਬਲੌਂਗੀ,  ਜਸਮੇਰ ਗਿਰ ਸ਼ਾਮਪੁਰ, ਐਸ.ਐਲ. ਵਸਿਸ਼ਟ, ਗੁਲਾਬ ਸਿੰਘ ਕੁਰੜੀ , ਬਿਟੂੱ ਪੜੌਲ, ਲੱਕੀ ਕਲਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ |

Leave a Reply

Your email address will not be published. Required fields are marked *