ਕਾਂਗਰਸ ਪਾਰਟੀ ਵਲੋਂ ਰਾਜ ਭਵਨ ਦੇ ਘਿਰਾਓ ਦੌਰਾਨ ਸ਼ਾਮਿਲ ਹੋਏ ਸਥਾਨਕ ਆਗੂ

ਐਸ.ਏ.ਐਸ. ਨਗਰ, 15 ਜਨਵਰੀ (ਜਸਵਿੰਦਰ ਸਿੰਘ) ਪੰਜਾਬ ਕਾਂਗਰਸ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਰਾਜ ਭਵਨ ਦੇ ਘਿਰਾਓ ਦੇ ਸੱਦੇ ਤੇ ਮੁਹਾਲੀ ਦੇ ਵਾਰਡ ਨੰਬਰ 38 ਤੋਂ ਨਗਰ ਨਿਗਮ ਦੀ ਚੋਣ ਲੜਨ ਜਾ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਪ੍ਰਦੀਪ ਸੋਨੀ ਆਪਣੇ ਸਮਰਥਕਾਂ ਅਮਰੀਕ ਸਿੰਘ ਸਰਪੰਚ, ਬਲਜਿੰਦਰ ਸਿੰਘ ਪੱਪੂ, ਮੱਖਣ ਸਿੰਘ, ਬਿੰਦਾ ਮਟੌਰ ਅਤੇ ਅਸ਼ਵਨੀ ਸ਼ਰਮਾ ਨਾਲ ਪੰਜਾਬ ਕਾਂਗਰਸ ਭਵਨ ਸੈਕਟਰ 15 ਵਿਖੇ ਪਹੁੰਚੇ।

ਇਸ ਦੌਰਾਨ ਇਸ ਮੌਕੇ ਫੇਜ਼ 7 ਵਾਰਡ ਨੰ 9 ਤੋਂ ਚੋਣ ਲੜ ਰਹੀ ਬਲਰਾਜ ਕੌਰ ਧਾਲੀਵਾਲ ਦੇ ਪਤੀ ਅਤੇ ਕਾਂਗਰਸੀ ਆਗੂ ਗਗਨ ਧਾਲੀਵਾਲ ਵੀ ਆਪਣੇ ਸਮਰਥਕਾਂ ਦੇ ਨਾਲ ਪੰਜਾਬ ਕਾਂਗਰਸ ਭਵਨ ਪਹੁੰਚੇ।

ਇਸ ਦੌਰਾਨ ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਪ੍ਰੀਤ ਸਿੰਘ ਬੰਨੀ, ਵਾਰਡ ਨੰਬਰ 27 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਵਿੰਦਰ ਕੌਰ ਦੇ ਪਤੀ ਕੁਲਵਿੰਦਰ ਸਿੰਘ ਸੰਜੂ ਅਤੇ ਵਾਰਡ ਨੰਬਰ 28 ਤੋਂ ਪਾਰਟੀ ਉਮੀਦਵਾਰ ਰਾਜੇਸ਼ ਲਖੋਤਰਾ ਵੀ ਆਪਣੇ ਸਮਰਥਕਾਂ ਨਾਲ ਕਾਂਗਰਸ ਭਵਨ ਲਈ ਰਵਾਨਾ ਹੋਏ।

Leave a Reply

Your email address will not be published. Required fields are marked *