ਕਾਂਗਰਸ ਵਿੱਚ ਜੱਥੇਬੰਧਕ ਫੇਰਬਦਲ

ਕਾਂਗਰਸ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ ਨੇ ਸੰਗਠਨ ਵਿੱਚ ਅਹਿਮ ਬਦਲਾਓ ਕੀਤੇ ਹਨ| ਬੀਤੇ ਦਿਨੀਂ ਪਾਰਟੀ ਦੇ ਪੂਰਨ ਸੈਸ਼ਨ ਵਿੱਚ ਉਨ੍ਹਾਂ ਨੇ ਸੰਕੇਤ ਦਿੱਤਾ ਸੀ ਕਿ ਉਹ ਸੰਗਠਨ ਨੂੰ ਨਵਾਂ ਰੂਪ ਦੇਣਗੇ ਅਤੇ ਜਵਾਨ ਚਿਹਰਿਆਂ ਨੂੰ ਸਾਹਮਣੇ ਲਿਆਉਣਗੇ| ਹੁਣੇ ਨਵੀਂ ਕਾਰਜਕਾਰਨੀ ਤਾਂ ਨਹੀਂ ਬਣੀ ਹੈ, ਪਰੰਤੂ ਜੋ ਥੋੜ੍ਹੇ ਬਦਲਾਓ ਹੋਏ ਹਨ ਉਹ ਵੀ ਕਾਫੀ ਮਹੱਤਵਪੂਰਣ ਹਨ| ਪਾਰਟੀ ਦੇ ਪੁਰਾਣੇ ਅਤੇ ਅਨੁਭਵੀ ਨੇਤਾ ਅਸ਼ੋਕ ਗਹਿਲੋਤ ਨੂੰ ਜਨਰਲ ਸਕੱਤਰ ਦੇ ਰੂਪ ਵਿੱਚ ਸੰਗਠਨ ਅਤੇ ਟ੍ਰੇਨਿੰਗ ਦਾ ਇੰਚਾਰਜ ਬਣਾਇਆ ਗਿਆ ਹੈ| ਇਹ ਅਹਿਮ ਅਹੁਦਾ ਪਿਛਲੇ 10 ਸਾਲਾਂ ਤੋਂ ਜਨਾਰਦਨ ਦਿਵੇਦੀ ਸੰਭਾਲ ਰਹੇ ਸਨ| ਉਨ੍ਹਾਂ ਦੀ ਥਾਂ ਗਹਿਲੋਤ ਦਾ ਆਉਣਾ ਸੰਕੇਤਕ ਰੂਪ ਨਾਲ ਪਾਰਟੀ ਦੀ ਕਮਾਨ ਸੋਨੀਆ ਦੇ ਕਰੀਬੀਆਂ ਦੇ ਹੱਥਾਂ ਤੋਂ ਰਾਹੁਲ ਦੇ ਕਰੀਬੀਆਂ ਦੇ ਹੱਥਾਂ ਵਿੱਚ ਆਉਣ ਦੀ ਘੋਸ਼ਣਾ ਹੈ|
ਗਹਿਲੋਤ ਨਾ ਸਿਰਫ ਰਾਹੁਲ ਦੇ ਨੇੜੇ ਮੰਨੇ ਜਾਂਦੇ ਹਨ ਬਲਕਿ ਪਿਛਲੇ ਕੁੱਝ ਸਮੇਂ ਤੋਂ ਪਾਰਟੀ ਵਿੱਚ ਮਹੱਤਵਪੂਰਣ ਮੋਰਚੇ ਸੰਭਾਲਦੇ ਰਹੇ ਹਨ | ਹਾਲ ਹੀ ਗੁਜਰਾਤ ਇੰਚਾਰਜ ਦੇ ਰੂਪ ਵਿੱਚ ਉਹ ਗੁਜਰਾਤ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਦੇ ਮੁੱਖ ਰਣਨੀਤੀਕਾਰ ਦੀ ਭੂਮਿਕਾ ਵਿੱਚ ਸਨ| ਹੁਣ ਇਸ ਨਵੀਂ ਜ਼ਿੰਮੇਵਾਰੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਪੁਰਾਣੇ ਦੌਰ ਦੇ ਉਨ੍ਹਾਂ ਕੁੱਝ ਚਿਹਰਿਆਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੂੰ ਨਵੀਂ ਅਗਵਾਈ ਦਾ ਪੂਰਾ ਭਰੋਸਾ ਹਾਸਿਲ ਹੈ| ਇਸ ਫੈਸਲੇ ਦਾ ਦੂਜਾ ਪਹਿਲੂ ਇਹ ਹੈ ਕਿ ਰਾਜਸਥਾਨ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਦਾ ਰਸਤਾ ਸਾਫ ਹੋ ਗਿਆ| ਗਹਿਲੋਤ ਹਾਲਾਂਕਿ ਕੌਮੀ ਪੱਧਰ ਤੇ ਵੱਡਾ ਮੋਰਚਾ ਸੰਭਾਲਣ ਵਾਲੇ ਹਨ, ਇਸ ਲਈ ਰਾਜ ਵਿੱਚ ਪਾਇਲਟ ਨੂੰ ਖੁੱਲ੍ਹਾ ਹੱਥ ਮਿਲਣਾ ਲਗਭਗ ਤੈਅ ਹੈ| ਪਾਇਲਟ ਵੀ ਉਨ੍ਹਾਂ ਜਵਾਨ ਨੇਤਾਵਾਂ ਵਿੱਚ ਸ਼ਾਮਿਲ ਰਹੇ ਹਨ ਜੋ ਰਾਹੁਲ ਦੇ ਖਾਸ ਕਰੀਬੀ ਮੰਨੇ ਜਾਂਦੇ ਹਨ| ਇੰਜ ਹੀ ਦੋ ਹੋਰ ਜਵਾਨ ਨੇਤਾ ਜਿਤੇਂਦਰ ਸਿੰਘ ਅਤੇ ਰਾਜੀਵ ਸਾਤਵ ਕ੍ਰਮਵਾਰ ਗੁਜਰਾਤ ਅਤੇ ਓਡਿਸ਼ਾ ਦੇ ਇੰਚਾਰਜ ਬਣਾਏ ਗਏ ਹਨ|
ਇਹਨਾਂ ਬਦਲਾਵਾਂ ਵਿੱਚ ਉਹ ਦੋਵੇਂ ਨਿਯਮ ਸਾਫ਼ – ਸਾਫ਼ ਪਹਿਚਾਣੇ ਜਾ ਸਕਦੇ ਹੈ ਜਿਨ੍ਹਾਂ ਦੀ ਘੋਸ਼ਣਾ ਰਾਹੁਲ ਨੇ ਆਪਣੇ ਪਹਿਲਾਂ ਪ੍ਰਧਾਨਗੀ ਭਾਸ਼ਣ ਵਿੱਚ ਕੀਤੀ ਸੀ| ਉਹ ਹਨ- ਪੁਰਾਣੇ ਨੇਤਾਵਾਂ ਦੀ ਪ੍ਰਤਿਸ਼ਠਾ ਕਾਇਮ ਰੱਖਣਾ ਅਤੇ ਨਵੇਂ ਜਵਾਨ ਚਿਹਰਿਆਂ ਨੂੰ ਕਮਾਨ ਸੌਂਪਦੇ ਜਾਣਾ| ਪਰੰਤੂ ਰਾਹੁਲ ਗਾਂਧੀ ਨੂੰ ਜਾਂ ਉਨ੍ਹਾਂ ਦੀ ਇਸ ਨਵੀਂ ਟੀਮ ਨੂੰ ਇਹ ਧਿਆਨ ਵਿੱਚ ਰੱਖਣਾ ਪਵੇਗਾ ਕਿ ਉਨ੍ਹਾਂ ਦੇ ਸਾਹਮਣੇ ਚੁਣੌਤੀ ਬਹੁਤ ਜ਼ਿਆਦਾ ਮੁਸ਼ਕਿਲ ਹੈ| ਉਹਨਾਂ ਨੇ ਜ਼ਮੀਨੀ ਪੱਧਰ ਤੇ ਸੰਗਠਨ ਨੂੰ ਦੁਬਾਰਾ ਖੜਾ ਕਰਨ ਦਾ ਯਤਨ ਕਰਨਾ ਹੈ ਅਤੇ ਆਉਣ ਵਾਲੀਆਂ ਚੋਣਾਂ ਵੀ ਜਿੱਤਦੇ ਜਾਣਾ ਹੈ, ਤਾਂ ਕਿ ਆਮ ਵਰਕਰਾਂ ਦਾ ਮਨੋਬਲ ਨਾ ਟੁੱਟ ਜਾਵੇ| ਇਸ ਦੋਹਰੀ ਚੁਣੌਤੀ ਨਾਲ ਨਿਪਟਨਾ ਬੱਚਿਆਂ ਦੀ ਖੇਡ ਨਹੀਂ ਹੈ| ਪ੍ਰਤਾਪ ਸਿੰਘ

Leave a Reply

Your email address will not be published. Required fields are marked *