ਕਾਂਗਰਸ ਵਿੱਚ ਵੱਡਾ ਫੇਰਬਦਲ ਕਰਨ ਦੇ ਹੱਕ

ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਤੋਂ ਰਾਹੁਲ ਗਾਂਧੀ ਨੇ ਪਾਰਟੀ ਵਿੱਚ ਕੋਈ ਵੱਡਾ ਬਦਲਾਵ ਨਹੀਂ ਕੀਤਾ ਹੈ| ਜਿਸ ਤਰ੍ਹਾਂ ਨਾਲ ਮਹੱਤਵਪੂਰਨ ਪਰ ਛੋਟੇ-ਛੋਟੇ ਬਦਲਾਵ ਉਹ ਲਿਆ ਰਹੇ ਹਨ, ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਫਿਲਹਾਲ ਉਹ ਪਾਰਟੀ ਦੇ ਪੁਰਾਣੇ ਅਤੇ ਅਨੁਭਵੀ ਮਹਾਰਥੀਆਂ ਨੂੰ ਖੁਦ ਅਜਮਾ ਕੇ ਦੇਖਣਾ ਚਾਹੁੰਦੇ ਹਨ| ਹੁਣ ਲੋਕਸਭਾ ਚੋਣਾਂ ਦੇ ਮੱਦੇਨਜਰ ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਨੂੰ ਮਹਾਰਾਸ਼ਟਰ ਵਰਗੇ ਮਹੱਤਵਪੂਰਨ ਰਾਜ ਦਾ ਇੰਚਾਰਜ ਬਣਾਇਆ ਹੈ| ਮੌਜੂਦਾ ਇੰਚਾਰਜ ਮੋਹਨ ਪ੍ਰਕਾਸ਼ ਤੋਂ ਮਹਾਰਾਸ਼ਟਰ ਕਾਂਗਰਸ ਦੇ ਕੁੱਝ ਹਲਕਿਆਂ ਵਿੱਚ ਅਸੰਤੋਸ਼ ਸੀ|
ਮੰਨਿਆ ਜਾ ਰਿਹਾ ਹੈ ਕਿ ਮਰਾਠੀ ਭਾਸ਼ਾ ਤੇ ਚੰਗੀ ਪਕੜ ਰੱਖਣ ਵਾਲੇ ਖੜਗੇ ਆਪਣੀ ਸੀਨੀਆਰਤਾ ਦੀ ਬਦੌਲਤ ਸਾਰੇ ਗੁਟਾਂ ਨੂੰ ਇੱਕਜੁਟ ਕਰਨ ਵਿੱਚ ਕਾਮਯਾਬ ਹੋਣਗੇ| ਇਸ ਤੋਂ ਪਹਿਲਾਂ ਗੁਜਰਾਤ ਵਿਧਾਨਸਭਾ ਚੋਣਾਂ ਦੇ ਦੌਰਾਨ ਰਣਨੀਤੀ ਤਿਆਰ ਕਰਨ ਦਾ ਜਿੰਮਾ ਅਸ਼ੋਕ ਗਹਿਲੋਤ ਨੂੰ ਸੌਂਪਿਆ ਗਿਆ ਸੀ| ਮੱਧਪ੍ਰਦੇਸ਼ ਵੀ ਉਨ੍ਹਾਂ ਰਾਜਾਂ ਵਿੱਚ ਸ਼ਾਮਿਲ ਹੈ ਜਿੱਥੇ ਇਸ ਸਾਲ ਵਿਧਾਨਸਭਾ ਚੋਣਾਂ ਹੋਣੀਆਂ ਹਨ| ਉਥੇ ਪਾਰਟੀ ਦੇ ਇੱਕ ਹੋਰ ਵੱਡੇ ਨੇਤਾ ਕਮਲਨਾਥ ਨੂੰ ਪ੍ਰਦੇਸ਼ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ| ਮੱਧਪ੍ਰਦੇਸ਼ ਸਕ੍ਰੀਨਿੰਗ ਕਮੇਟੀ ਦਾ ਪ੍ਰਧਾਨ ਮਧੁਸੂਦਨ ਮਿਸਰੀ ਨੂੰ ਬਣਾਇਆ ਗਿਆ ਹੈ| ਇੰਜ ਹੀ ਰਾਜਸਥਾਨ ਸਕ੍ਰੀਨਿੰਗ ਕਮੇਟੀ ਦੀ ਪ੍ਰਧਾਨਗੀ ਕੁਮਾਰੀ ਸ਼ੈਲਜਾ ਨੂੰ ਸੌਂਪੀ ਗਈ ਹੈ|
ਸਕੱਤਰ ਪੱਧਰ ਤੇ ਵੀ ਕੁੱਝ ਨਵੇਂ ਨਾਮ ਘੋਸ਼ਿਤ ਹੋਏ ਹਨ| ਇਹਨਾਂ ਵਿਚੋਂ ਕੋਈ ਵੀ ਬਦਲਾਵ ਅਜਿਹਾ ਨਹੀਂ ਹੈ ਜਿਸਨੂੰ ਧਮਾਕੇਦਾਰ ਕਿਹਾ ਜਾ ਸਕੇ| ਪਰੰਤੂ ਇਹ ਸਾਰੇ ਅਹੁਦੇ ਅਜਿਹੇ ਹਨ ਜਿਨ੍ਹਾਂ ਨਾਲ ਜੁੜੀ ਭੂਮਿਕਾ ਅਗਲੀਆਂ ਚੋਣ ਚੁਣੌਤੀਆਂ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਮਹੱਤਵਪੂਰਣ ਹੈ| ਜਾਹਿਰ ਹੈ ਕਿ ਪਾਰਟੀ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਜ਼ਿਆਦਾ ਕੋਈ ਸ਼ੋਰ- ਸ਼ਰਾਬਾ ਕੀਤੇ ਬਿਨਾਂ ਇਹ ਜਾਂਚ ਤੇ ਚੱਲ ਰਹੇ ਹਨ ਕਿ ਪਾਰਟੀ ਦੇ ਪੁਰਾਣੇ ਨੇਤਾਵਾਂ ਵਿੱਚ ਕੌਣ ਕਿੰਨੇ ਕੰਮ ਦਾ ਰਹਿ ਗਿਆ ਹੈ| ਪਾਰਟੀ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਤੋਂ ਉਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਦਾ ਇਰਾਦਾ ਪਾਰਟੀ ਵਿੱਚ ਨੌਜਵਾਨ ਅਗਵਾਈ ਨੂੰ ਅੱਗੇ ਲਿਆਉਣ ਦਾ ਹੈ| ਇਸ ਲਈ ਕੁੱਝ ਹਲਕਿਆਂ ਵਿੱਚ ਇਹ ਨਿਰਾਸ਼ਾ ਹੋ ਗਈ ਸੀ ਕਿ ਕਿਤੇ ਰਾਹੁਲ ਦੇ ਅਗਵਾਈ ਸੰਭਾਲਣ ਤੋਂ ਬਾਅਦ ਪਾਰਟੀ ਦੇ ਪੁਰਾਣੇ ਅਤੇ ਅਨੁਭਵੀ ਨੇਤਾ ਅਣਗੌਲੇ ਨਾ ਜਾਣ| ਹਰ ਨੇਤਾ ਨੂੰ ਆਪਣੀ ਟੀਮ ਚੁਣਨ ਦਾ ਅਧਿਕਾਰ ਹੁੰਦਾ ਹੈ | ਰਾਹੁਲ ਵੀ ਜੇਕਰ ਪਾਰਟੀ ਨੂੰ ਨਵਾਂ ਰੂਪ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਨਵੇਂ ਚਿਹਰਿਆਂ ਵਾਲੀ ਆਪਣੀ ਨਵੀਂ ਟੀਮ ਦੀ ਜ਼ਰੂਰਤ ਪਵੇਗੀ| ਪਰੰਤੂ ਉਸਤੋਂ ਪਹਿਲਾਂ ਉਹ ਉਪਲੱਬਧ ਟੈਲੰਟ ਨੂੰ ਲੈ ਕੇ ਆਪਣੀ ਸਟੀਕ, ਵਿਵਹਾਰਕ ਸਮਝ ਬਣਾ ਰਹੇ ਹਨ ਤਾਂ ਇਹ ਇੱਕ ਉਭਰਦੇ ਹੋਏ ਨੇਤਾ ਦੇ ਰੂਪ ਵਿੱਚ ਉਨ੍ਹਾਂ ਦੀ ਪਰਿਪੱਕਤਾ ਦਾ ਸੰਕੇਤ ਹੈ |
ਸੰਜੀਵ ਕੁਮਾਰ

Leave a Reply

Your email address will not be published. Required fields are marked *