ਕਾਂਗਰਸ ਵੱਲੋਂ ਭਰੋਸਗੀ ਮਤੇ ਦੀ ਬੱਬੀ ਬਾਦਲ ਨੇ ਕੀਤੀ ਆਲੋਚਨਾ

ਐਸ ਏ ਐਸ ਨਗਰ, 23 ਜੁਲਾਈ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਘੱਟ ਗਿਣਤੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੇ ਮੌਕੇ ਤੇ ਕਾਂਗਰਸ ਪਾਰਟੀ ਤੇ ਦੋਸ਼ ਲਗਾਇਆ ਕਿ ਜਦੋਂ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਕੋਲ ਮੋਦੀ ਸਰਕਾਰ ਦੇ ਖਿਲਾਫ ਕੋਈ ਲੋੜੀਂਦਾ ਮੁੱਦਾ ਅਤੇ ਲੋੜੀਂਦੇ ਨੰਬਰ ਨਹੀਂ ਸੀ ਤਾਂ ਸੰਸਦ ਦਾ ਸਮਾਂ ਕਿਉਂ ਖਰਾਬ ਕੀਤਾ ਗਿਆ| ਬੱਬੀ ਬਾਦਲ ਨੇ ਕਿਹਾ ਕਿ ਸੰਸਦ ਦੀ ਇੱਕ ਦਿਨ ਦੀ ਕਾਰਵਾਈ ਦੀ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦੀ ਕੀਮਤ ਚੁਕਾਉਣੀ ਪੈਂਦੀ ਹੈ| ਇਸ ਸਮੇਂ ਦੌਰਾਨ ਜੇ ਆਮ ਲੋਕਾਂ ਦੇ ਮੁੱਦੇ ਵਿਚਾਰੇ ਜਾਂਦੇ ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ, ਘੱਟ ਗਿਣਤੀਆਂ, ਗਰੀਬ ਤੇ ਦਲਿਤ ਪਰਿਵਾਰਾਂ ਦੇ ਹੱਕ ਵਿੱਚ ਕੋਈ ਸਰਕਾਰੀ ਸਕੀਮਾਂ ਤਿਆਰ ਹੋ ਸਕਦੀਆਂ ਸਨ| ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਆਪਣੀ ਕਾਰ-ਗੁਜਾਰੀ ਦੇ ਨਾਲ-ਨਾਲ ਆਪਣੀ ਜਿੰਮੇਵਾਰ ਪਾਰਟੀ ਦੀ ਛਵੀ ਵੀ ਗਵਾ ਬੈਠੀ ਹੈ| ਬੱਬੀ ਬਾਦਲ ਨੇ ਰਾਜਨਾਥ ਸਿੰਘ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਜੋ ਉਹਨਾਂ ਨੇ 84 ਦੀ ਨਸਲਕੁਸ਼ੀ ਬਾਰੇ ਸੰਸਦ ਵਿੱਚ ਟਿੱਪਣੀ ਕੀਤੀ ਬੱਬੀ ਬਾਦਲ ਨੇ 84 ਦੇ ਦੋਸ਼ੀਆਂ ਨੂੰ ਸਜਾ ਨਾ ਦੇਣਾ ਦੇਸ਼ ਦੀ ਕਾਨੂੰਨ ਪ੍ਰਣਾਲੀ ਤੇ ਲੱਗਿਆ ਸਭ ਤੋਂ ਵੱਡਾ ਧੱਬਾ ਦੱਸਿਆ| ਇਸ ਮੌਕੇ ਹਰਮੇਲ ਸਿੰਘ ਮਾਦੋਪੁਰ, ਸੁਰਮੁੱਖ ਸਿੰਘ, ਤਰਲੋਚਨ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ ਮੱਖਣ, ਹਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਇਕਬਾਲ ਸਿੰਘ, ਬੀਬੀ ਕੰਵਲਜੀਤ ਕੌਰ, ਰੁਪਿੰਦਰ ਕੌਰ, ਨਰਿੰਦਰ ਸਿੰਘ, ਸੁਖਮੰਤਰ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *