ਕਾਂਗਰਸ ਵੱਲੋਂ 23 ਉਮੀਦਵਾਰਾਂ ਦੀ ਸੂਚੀ ਜਾਰੀ

ਐਸ.ਏ.ਐਸ.ਨਗਰ, 12 ਜਨਵਰੀ (ਸ.ਬ.) ਕਾਂਗਰਸ ਪਾਰਟੀ ਵੱਲੋਂ ਅੱਜ ਆਪਣੇ 23 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਨਾਲ ਹੁਣ ਕਾਂਗਰਸ ਵੱਲੋਂ ਹੁਣ ਤੱਕ ਐਲਾਨੇ ਉਮੀਦਵਾਰ ਦੀ ਗਿਣਤੀ 100 ਹੋ ਗਈ ਹੈ| ਮੁਹਾਲੀ ਜਿਲ੍ਹੇ ਦੇ ਡੇਰਾਬਸੀ ਹਲਕੇ ਤੋਂ ਸ੍ਰ. ਦੀਪਇੰਦਰ ਸਿੰਘ ਢਿਲੋਂ ਨੂੰ ਉਮੀਦਵਰ ਬਣਾਇਆ ਗਿਆ ਹੈ| ਇਸਤੋਂ ਇਲਾਵਾ ਸ੍ਰੀ ਜੋਗਿੰਦਰ ਪਾਲ ਸਿੰਘ ਨੂੰ ਭੋਆ, ਅਮਿਤ ਵਿਜੇ ਨੂੰ ਪਠਾਨਕੋਟ, ਹਰਦੀਪ ਸਿੰਘ ਅਜਨਾਲਾ ਨੂੰ ਅਜਨਾਲਾ, ਸੰਤੋਖ ਸਿੰਘ ਨੂੰ ਬਾਬਾ ਬਕਾਲਾ, ਜੋਗਿੰਦਰ ਸਿੰਘ ਮਾਨ ਨੂੰ ਫਗਵਾੜਾ, ਕਰਮਜੀਤ ਕੌਰ ਚੌਧਰੀ ਨੂੰ ਫਿਲੌਰ, ਤਜਿੰਦਰ ਸਿੰਘ ਬਿੱਟੂ ਨੂੰ ਜਲੰਧਰ ਉਤਰੀ, ਮਹਿੰਦਰ ਸਿੰਘ ਕੇ. ਪੀ ਨੂੰ ਆਦਮਪੁਰ, ਅਰੁਣ ਡੋਗਰਾ ਨੂੰ ਦਸੂਹਾ, ਪਵਨ ਆਦੀਆ ਨੂੰ ਸ਼ਾਮ ਚੁਰਾਸੀ, ਭੁਪਿੰਦਰ ਸਿੱਧੂ ਨੂੰ ਲੁਧਿਆਣਾ ਦੱਖਣੀ, ਕਮਲਜੀਤ ਸਿੰਘ ਨੂੰ ਆਤਮ ਨਗਰ, ਰਾਕੇਸ ਪਾਂਡੇ ਨੂੰ ਲੁਧਿਆਣਾ ਉੱਤਰੀ, ਮੇਜਰ ਸਿੰਘ ਭੈਣੀ ਨੂੰ ਦਾਖਾ,ਰਾਜਵਿੰਦਰ ਕੌਰ ਭਾਗੀਕੇ ਨੂੰ ਨਿਹਾਲ ਸਿੰਘ ਵਾਲਾ, ਡਾ. ਹਰਜੋਤ ਕਮਲ ਨੂੰ ਮੋਗਾ, ਦਵਿੰਦਰ ਘੁਬਾਇਆ ਨੂੰ ਫਾਜਿਲਕਾ, ਨੱਥੂ ਰਾਮ ਨੂੰ ਬਲੂਆਣਾ, ਭਾਈ ਹਰਿੰਦਰ ਪਾਲ ਸਿੰਘ ਨੂੰ ਕੋਟਕਪੁਰਾ, ਪ੍ਰਤੀਮ ਸਿੰਘ ਨੂੰ ਭੁਚੋ ਮੰਡੀ, ਹਰਮਿੰਦਰ ਸਿੰਘ ਜੱਸੀ ਨੂੰ ਮੌੜ ਅਤੇ ਰਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਦਿਤੀ ਗਈ ਹੈ|

Leave a Reply

Your email address will not be published. Required fields are marked *