ਕਾਂਗਰਸ ਸਰਕਾਰ ਆਉਣ ਤੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਅਹਿਮ ਸੁਧਾਰ ਕੀਤੇ ਜਾਣਗੇ : ਸਿੱਧੂ

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਮੁਹਾਲੀ ਵਿਖੇ ਲੜਕੀਆਂ ਦੀ ਉਚੇਰੀ ਸਿੱਖਿਆ ਵਾਸਤੇ ਸਰਕਾਰੀ ਕਾਲਜ ਖੋਲਿਆ ਜਾਵੇਗਾ ਕਿਉਂਕਿ ਮੁਹਾਲੀ ਇਲਾਕੇ ਵਿੱਚ ਲੜਕੀਆਂ ਲਈ ਕੋਈ ਵੀ ਸਰਕਾਰੀ ਕਾਲਜ ਨਾ ਹੋਣ ਕਾਰਨ ਸਾਡੀਆਂ ਬੱਚੀਆਂ ਨੂੰ ਪੜ੍ਹਾਈ ਵਿੱਚ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ | ਸ. ਸਿੱਧੂ ਅੱਜ ਆਪਣੀ ਚੋਣ ਮੁਹਿੰਮ ਦੌਰਾਨ ਨਜ਼ਦੀਕੀ ਪਿੰਡ ਬਲੌਂਗੀ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ| ਸ. ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰ ਵਿਕਾਸ ਦੇ ਵੱਡੇ ਦਾਅਵੇ ਕਰਨ ਵਾਲੀ ਅਕਾਲੀ ਸਰਕਾਰ ਇਲਾਕੇ ਦੀਆਂ ਬੱਚੀਆਂ ਲਈ ਇੱਥੇ ਕੋਈ ਵੀ ਲੜਕੀਆਂ ਦਾ ਸਰਕਾਰੀ ਕਾਲਜ ਨਹੀਂ ਖੋਲ੍ਹ ਸਕੀ ਜਿਸ ਕਾਰਨ ਬਹੁਤੀਆਂ ਲੜਕੀਆਂ ਆਪਣੀ ਪੜ੍ਹਾਈ ਬਾਰਵੀਂ ਮਗਰੋਂ ਅੱਗੇ ਜਾਰੀ ਨਹੀਂ ਰੱਖ ਸਕਦੀਆਂ| ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਸਿੱਖਿਆ ਅਤੇ ਸਿਹਤ ਦੇ  ਖੇਤਰ ਵਿੱਚ ਅਹਿਮ ਸੁਧਾਰ ਕੀਤੇ  ਜਾਣਗੇ, ਪਿੰਡਾ ਅੰਦਰ ਸਿਹਤ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇਗਾ ਤਾਂ ਕਿ ਲੋਕ ਬਿਮਾਰੀਆਂ ਤੋਂ ਬਚੇ ਰਹਿ ਸਕਣ|
ਉਨ੍ਹਾਂ ਕਿਹਾ ਕਿ ਲੋਕ ਅਕਾਲੀ-ਭਾਜਪਾ ਦੀਆਂ ਮਾੜੀਆਂ ਨੀਤੀਆਂ ਕਾਰਨ ਬਹੁਤ ਦੁਖੀ ਹਨ ਅਤੇ ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਆਉਣ ਕਾਰਨ ਜਨਤਾ ਦਾ ਰੁਝਾਨ ਕਾਂਗਰਸ ਪਾਰਟੀ ਵੱਲ ਹੈ|
ਇਸ ਮੌਕੇ ਹੋਰਨਾ ਤੋਂ ਇਲਾਵਾ ਜੋਗਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਜੀਤੀ ਸਿੱਧੂ, ਮਨਜੀਤ ਸਿੰਘ ਪ੍ਰਧਾਨ, ਕੁਲਦੀਪ ਸਿੰਘ ਬਿੱਟੂ ਪੰਚ, ਬੀ.ਸੀ. ਪ੍ਰੇਮੀ, ਹਰਿੰਦਰ ਸਿੰਘ, ਕੁਲਵਿੰਦਰ ਸ਼ਰਮਾ, ਦਵਿੰਦਰ ਸਿੰਘ ਬੱਬੂ, ਕੁਲਵੰਤ ਰਾਣਾ, ਮਮਤਾ ਜੈਨ, ਪ੍ਰਿਤਪਾਲ ਸਿੰਘ, ਰਾਮ ਨਾਥ ਪੰਚ, ਪਰਮਜੀਤ ਸਿੰਘ ਜੰਡੂ, ਸੀ.ਐਲ. ਸ਼ਰਮਾ, ਕਰਮ ਸਿੰਘ, ਪਾਲ ਸਿੰਘ ਸਾਬਕਾ ਪੰਚ, ਜਸਵੀਰ ਸਿੰਘ, ਸਤਨਾਮ ਕੌਰ, ਸਤਿਆ ਦੇਵੀ, ਰਾਮ ਸਿੰਘ, ਪ੍ਰੇਮ ਸਿੰਘ, ਮਾਸਟਰ ਪਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲੌਂਗੀ ਨਿਵਾਸੀ ਹਾਜਰ ਸਨ|

Leave a Reply

Your email address will not be published. Required fields are marked *