ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਦਯੋਗ ਤਬਾਹ ਹੋਏ : ਸੈਹਬੀ ਆਨੰਦ

ਐਸ ਏ ਅੇਸ ਨਗਰ, 7 ਨਵੰਬਰ (ਸ.ਬ.) ਭਾਜਪਾ ਕੌਂਸਲਰ ਸੈਹਬੀ ਆਨੰਦ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿੱਚ ਉਦਯੋਗ ਤਬਾਹ ਹੋ ਗਏ ਹਨ ਅਤੇ ਉਹਨਾਂ ਨੇ ਆਪਣੇ ਪੰਜਾਬ ਵਿਚਲੇ ਯੂਨਿਟ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ|
ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਆਨੰਦ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੋ ਕੇ   ਮੁਹਾਲੀ ਵਿੱਚ ਫਿਲਿਪਸ ਕੰਪਨੀ ਵਲੋਂ ਆਪਣਾ ਯੂਨਿਟ ਬੰਦ ਕੀਤਾ ਜਾ ਰਿਹਾ ਹੈ| ਇਸ ਯੂਨਿਟ ਵਿੱਚ 800 ਵਿਅਕਤੀ ਕੰਮ ਕਰਦੇ ਹਨ, ਜੋ ਕਿ ਹੁਣ ਇਸ ਯੂਨਿਟ ਦੇ ਬੰਦ ਹੋ ਜਾਣ ਕਾਰਨ ਬੇਰੁਜਗਾਰ ਹੋ ਜਾਣਗੇ| ਉਹਨਾਂ ਕਿਹਾ ਕਿ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਦੇ ਵੀ ਫਿਲਿਪਸ ਕੰਪਨੀ ਦੀ ਸਾਰ ਨਹੀਂ ਲਈ| ਉਹ ਪੰਦਰਾਂ ਸਾਲ ਤੋਂ ਵਿਧਾਇਕ ਚਲੇ ਆ ਰਹੇ ਹਨ ਪਰ ਫਿਲਿਪਸ ਕੰਪਨੀ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ|  ਹੁਣ ਤਾਂ ਪੰਜਾਬ ਵਿਚ ਕਾਂਗਰਸ ਦੀ ਹੀ ਸਰਕਾਰ ਹੈ ਤੇ ਸਿੱਧੂ ਵੀ ਕਾਂਗਰਸ ਦੇ ਹੀ ਵਿਧਾਇਕ ਹਨ ਇਸ ਲਈ ਉਹ ਇਸ ਕੰਪਨੀ ਦੀਆਂ ਸਮਸਿਆਵਾਂ ਹਲ ਕਰਵਾ ਸਕਦੇ ਸਨ ਪਰ ਫਿਰ ਵੀ ਸਿੱਧੂ ਨੇ ਇਸ ਕੰਪਨੀ ਦੀ ਸਾਰ ਨਹੀਂ ਲਈ ਜਿਸ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੋ ਕੇ ਇਸ ਕੰਪਨੀ ਨੇ ਮੁਹਾਲੀ ਵਿਚਲੇ ਆਪਣੇ ਯੂਨਿਟ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ|

Leave a Reply

Your email address will not be published. Required fields are marked *