ਕਾਂਗਰਸ ਸਰਕਾਰ ਨੇ ਕਰਵਾਇਆ ਸ਼ਹਿਰ ਦਾ ਵਿਕਾਸ : ਬਲਬੀਰ ਸਿੰਘ ਸਿੱਧੂ
ਐਸ.ਏ.ਐਸ. ਨਗਰ, 5 ਫਰਵਰੀ (ਆਰ.ਪੀ.ਵਾਲੀਆ) ਕਾਂਗਰਸ ਸਰਕਾਰ ਨੇ ਹੀ ਸ਼ਹਿਰ ਦਾ ਲੋੜੀਂਦਾ ਵਿਕਾਸ ਕਰਵਾਇਆ ਹੈ ਅਤੇ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੋੜਾ ਦੇ ਹਿਸਾਬ ਨਾਲ ਫੰਡ ਦਿੱਤੇ ਗਏ ਹਨ। ਇਹ ਗੱਲ ਪੰਜਾਬ ਦੇ ਕੈਬਿਨਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਚੋਣਾਂ ਲਈ ਵਾਰਡ ਨੰ. 5 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਰੁਪਿੰਦਰ ਕੌਰ ਰੀਨਾ ਦੀ ਚੋਣ ਮੁਹਿੰਮ ਦੌਰਾਨ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ। ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਹੂੰਝਾ ਫੇਰੂ ਜਿੱਤ ਹਾਸਿਲ ਕਰਣਗੇ।
ਇਸ ਮੌਕੇ ਸਮਾਜ ਸੇਵੀ ਜਰਨੈਲ ਕਰਾਂਤੀ ਨੇ ਕਿਹਾ ਕਿ ਇਸ ਵਾਰਡ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਰੁਪਿੰਦਰ ਕੌਰ ਰੀਨਾ ਨੂੰ ਜਿਤਾਉਣਾ ਬਹੁਤ ਜਰੂਰੀ ਹੈ ਤਾਂ ਜੋ ਵਾਰਡ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ। ਇਸ ਮੌਕੇ ਬੱਸੀ ਪਠਾਣਾ ਦੇ ਵਿਧਾਇਕ ਸz. ਗੁਰਪ੍ਰੀਤ ਸਿੰਘ ਜੀ ਪੀ ਨੇ ਵੀ ਹਾਜਰੀ ਲਗਵਾਈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਚੌਹਾਨ, ਹਰਜਿੰਦਰ ਸਿੰਘ ਕੁਕੜ, ਬਲਦੇਵ ਸਿੰਘ ਧਨੋਆ, ਸੁਰਿੰਦਰ ਸਿੰਘ ਸੋਢੀ, ਸੁਖਪਾਲ ਸਿੰਘ, ਪਰਮਿੰਦਰ ਸਿੰਘ ਬੰਟੀ, ਜਗਵਿੰਦਰ ਸਿੰਘ ਜੱਗਾ, ਬੀਬੀ ਚਰਨਜੀਤ ਸਿੰਘ ਸੈਣੀ, ਬੀਬੀ ਸੁਸ਼ੀਲ ਕੌਰ ਕੰਗ, ਸ਼ਰਨਜੀਤ ਕੌਰ, ਕਰਨ ਜੌਹਰ, ਡਾ. ਗੁਰਦੀਪ ਸਿੰਘ ਵਿਰਕ, ਤਰਨਦੀਪ ਸਿੰਘ, ਬੀਬੀ ਪ੍ਰਭਜੋਤ ਕੌਰ ਸਕੱਤਰ ਪੰਜਾਬ ਮਹਿਲਾ ਵਿੰਗ ਕਾਂਗਰਸ, ਹੇਮਦੀਪ ਸਿੰਘ ਅਤੇ ਸੁਖਦੀਪ ਸਿੰਘ ਨਵਾਂ ਸ਼ਹਿਰ ਹਾਜਿਰ ਸਨ।