ਕਾਂਗਰਸ ਸਰਕਾਰ ਬਣਨ ਤੇ ਪ੍ਰਾਪਰਟੀ ਡੀਲਰਾਂ ਦੇ ਮਸਲੇ ਹੱਲ ਕਰਾਂਗੇ: ਸਿੱਧੂ

ਐਸ ਏ ਐਸ ਨਗਰ, 6 ਜਨਵਰੀ (ਸ.ਬ.) ਮੁਹਾਲੀ ਪ੍ਰਾਪਟੀ                  ਐਸੋਸੀਏਸ਼ਨ ਦੇ ਨੁਮਾਇੰਦਿਆਂ ਦਾ ਇੱਕ ਵਫਦ ਵਿਧਾਇਕ ਸ. ਸਿੱਧੂ ਦੇ ਗ੍ਰਹਿ ਵਿਖੇ ਪਹੁੰਚਿਆ ਅਤੇ ਸ. ਸਿੱਧੂ ਨੂੰ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਸਰਕਾਰ ਬਣਨ ਮਗਰੋ ਸ਼ਹਿਰ ਦੇ ਪ੍ਰਾਪਟੀ ਡੀਲਰਾਂ ਨੂੰ ਪੇਸ਼ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ               ਜਾਵੇਗਾ| ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਕਾਰਜਕਾਲ ਸਮੇਂ ਪ੍ਰਾਪਟੀ ਦਾ ਕਾਰੋਬਾਰ ਪੂਰੇ ਸ਼ਿਖਰਾਂ ਤੇ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਬਦੌਲਤ ਮੁਹਾਲੀ ਇਲਾਕੇ ਵਿੱਚ ਵੱਡੇ-ਵੱਡੇ ਮੈਗਾ ਪ੍ਰਾਜੈਕਟ ਆਉਣ ਕਾਰਨ ਜਿੱਥੇ ਪ੍ਰਾਪਟੀ ਡੀਲਰ ਵਜੋਂ ਕੰਮ ਕਰਨ ਵਾਲੇ ਲੋਕ ਅਤੇ ਕਿਸਾਨ ਬਹੁਤ ਖੁਸ਼ਹਾਲ ਹੋਏ ਸਨ ਪਰ ਉਸ ਮਗਰੋਂ ਪਿਛਲੇ ਦਸ ਸਾਲਾਂ ਤੋਂ ਸੱਤਾ ਤੇ ਕਾਬਜ ਅਕਾਲੀ ਸਰਕਾਰ ਨੇ ਪ੍ਰਾਪਟੀ ਦੇ ਕਾਰੋਬਾਰ ਨੂੰ ਗ੍ਰਹਿਣ ਲਗਾ ਦਿੱਤਾ ਹੈ ਅੱਜ ਵੱਡੀ ਗਿਣਤੀ ਵਿੱਚ ਪ੍ਰਾਪਟੀ ਡੀਲਰ ਵਿਹਲੇ ਬੈਠੇ ਹਨ ਅਤੇ ਅਕਾਲੀ ਸਰਕਾਰ ਨੂੰ ਕੋਸ ਰਹੇ ਹਨ| ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਮੈਗਾ ਪ੍ਰਾਜੈਕਟਾਂ ਨੂੰ ਫਿਰ ਹੱਲਾਸ਼ੇਰੀ ਦਿੱਤੀ ਜਾਵੇਗੀ ਤਾਂ ਜੋ ਪ੍ਰਾਪਟੀ ਦਾ ਕਾਰੋਬਾਰ ਵਧ-ਫੁਲ ਸਕੇ ਅਤੇ ਸਾਡੇ ਨੌਜਵਾਨਾਂ ਨੂੰ ਵੀ ਇਨ੍ਹਾਂ ਮੈਗਾ ਪ੍ਰਾਜੈਕਟਾਂ ਵਿੱਚ ਰੁਜ਼ਗਾਰ ਮਿਲ ਸਕੇ| ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੀਆਂ ਉਮੀਦਾਂ ਹਨ ਤੇ ਉਹ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਪੂਰਾ ਹੰਭਲਾ             ਮਾਰਨਗੇ| ਚੇਅਰਮੈਨ ਡੀ.ਐਸ. ਬੈਨੀਪਾਲ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਗੋਇਲ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਧਵਨ, ਸਾਬਕਾ ਚੇਅਰਮੈਨ ਜੇ.ਪੀ. ਸਿੰਘ, ਸੁਰਿੰਦਰ ਸਿੰਘ ਛਿੰਦਾ,  ਮਨਜੀਤ ਸਿੰਘ, ਤਜਿੰਦਰ ਸਿੰਘ ਬਾਜਵਾ, ਤੇਜਿੰਦਰ ਸਿੰਘ ਪੂਨੀਆ, ਗੁਰਦੀਪ ਸਿੰਘ ਬੈਦਵਾਣ, ਗੁਰਪ੍ਰੀਤ ਸਿੰਘ ਕੈਸ਼ੀਅਰ, ਸ਼ਿਵ ਕੁਮਾਰ, ਰਾਜਪਾਲ ਬਾਂਸਲ, ਸਰਦਾਰਾ ਸਿੰਘ ਠੇਕੇਦਾਰ, ਰਵਿੰਦਰ ਗੋਇਲ, ਮਨਜੀਤ ਸਿੰਘ ਸੋਢੀ, ਬਲਜੀਤ ਸਿੰਘ ਸੋਢੀ, ਅਮਰਜੀਤ ਸਿੰਘ ਆਹੁਜਾ, ਦਵਿੰਦਰ ਸਿੰਘ, ਪ੍ਰਿੰਸ, ਹਰਦੀਪ ਸਿੰਘ, ਰਾਜਕੁਮਾਰ, ਜਸਵੰਤ ਸਿੰਘ, ਗੁਰਮੀਤ ਸਿੰਘ ਸੇਤੀਆ ਤੋਂ ਇਲਾਵਾ ਵੱਡੀ ਗਿਣਤੀ ਵੱਡੀ ਗਿਣਤੀ ਵਿੱਚ ਪ੍ਰਾਪਟੀ ਡੀਲਰ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ|
ਇਸੇ ਦੌਰਾਨ ਬਲਬੀਰ ਸਿੰਘ ਸਿੱਧੂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਜਿੱਥੇ ਉਨ੍ਹਾ ਦੇ ਬੇਟੇ ਕੰਵਰਬੀਰ ਸਿੰਘ ਸਿੱਧੂ ਨੇ ਸੰਭਾਲਿਆ ਹੋਇਆ ਹੈ ਉੱਥੇ ਹੀ ਅੱਜ ਸ. ਸਿੱਧੂ ਦੀ ਧਰਮਪਤਨੀ ਸ੍ਰੀਮਤੀ ਦਲਜੀਤ ਕੌਰ ਸਿੱਧੂ ਨੇ ਵੀ ਮਹਿਲਾ ਕਾਂਗਰਸੀ ਆਗੂਆਂ ਨਾਲ ਮਿਲ ਕੇ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਹੈ | ਸ੍ਰੀਮਤੀ ਸਿੱਧੂ  ਨੇ ਅੱਜ ਸਥਾਨਕ ਫੇਜ਼ ਇੱਕ ਕਾਂਗਰਸ ਆਗੂਆਂ ਨਾਲ ਮਿਲ ਕੇ ਲੋਕਾਂ ਦੇ ਘਰੋ-ਘਰੀ ਜਾ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਮੰਗੇ ਅਤੇ ਕਿਹਾ ਕਿ ਪੰਜਾਬ ਤੇ ਮੁਹਾਲੀ ਦੀ ਬਿਹਤਰੀ ਲਈ ਕਾਂਗਰਸ ਪਾਰਟੀ ਦਾ ਸਤਾ ਵਿੱਚ ਆਉਣਾ ਬਹੁਤ ਲਾਜ਼ਮੀ ਹੈ| ਇਸ ਮੌਕੇ ਉਨ੍ਹਾਂ ਨਾਲ ਸਥਾਨਕ ਕੌਂਸਲਰ ਸ੍ਰੀਮਤੀ ਸੁਮਨ, ਜਤਿੰਦਰ ਕੌਰ, ਏਕਨੂਰ ਕੌਰ, ਸੰਗੀਤਾ ਗਰਗ, ਸਵੀਟੀ, ਰਾਜਰਾਣੀ, ਮੀਨਾ, ਪੂਜਾ, ਹਰਬੰਸ ਕੌਰ, ਅੰਜੂ, ਸੋਨੀਆ, ਕਮਲਜੀਤ ਕੌਰ, ਅਮਨਪ੍ਰੀਤ ਕੌਰ ਵੀ ਹਾਜਰ ਸਨ|

Leave a Reply

Your email address will not be published. Required fields are marked *