ਕਾਂਗਰਸ ਸਰਕਾਰ ਬਦਲਾਖੋਰੀ ਦੀ ਕਾਰਵਾਈ ਤਹਿਤ ਪੰਚਾਂ ਸਰਪੰਚਾਂ ਨੂੰ ਕਰ ਰਹੀ ਹੈ ਤੰਗ: ਕੁੰਭੜਾ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪੰਚਾਇਤ ਯੂਨੀਅਨ ਜਿਲਾ ਮੁਹਾਲੀ ਵਲੋਂ  ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿਚ ਪੇਂਡੂ ਵਿਕਾਸ ਪੰਚਾਇਤ ਡਾਇਰੈਕਟਰ ਦੇ ਦਫਤਰ ਅੱਗੇ ਧਰਨਾ ਦਿਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕੁੰਭੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਦਲਾਖੋਰੀ ਦੀ ਨੀਤੀ ਤਹਿਤ ਵੱਖ ਵੱਖ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਨੂੰ ਤੰਗ ਪ੍ਰੇਸਾਨ ਕਰ ਰਹੀ ਹੈ| ਉਹਨਾਂ ਕਿਹਾ ਕਿ ਜਲੰਧਰ ਜਿਲੇ ਦੇ ਪਿੰਡ ਮੁੱਠਡਾ ਕਲਾਂ ਦੇ ਸਰਪੰਚ ਕ੍ਰਾਂਤੀ ਮੋਹਨ ਨੂੰ ਡਾਇਰੈਕਟਰ ਪੰਚਾਇਤ ਵਿਭਾਗ ਵਲੋਂ ਸਸਪੈਂਡ ਕਰਨ ਦੇ ਨੋਟਿਸ ਵਾਰ ਵਾਰ ਕੱਢੇ ਜਾ ਰਹੇ ਹਨ| ਉਹਨਾਂ ਕਿਹਾ ਕਿ ਸਰਪੰਚ ਕ੍ਰਾਂਤੀ ਮੋਹਨ ਨੇ ਆਪਣੇ ਪਿੰਡ ਦੀ ਪੰਚਾਇਤੀ ਜਮੀਨ ਕਾਨੂੰਨੀ ਲੜਾਈ ਰਾਹੀਂ ਭੂ ਮਾਫੀਆ ਤੋਂ ਛੁਡਵਾਈ ਹੈ ਅਤੇ ਚਕੌਤੇ ਦੇ ਪੈਸੇ ਵੀ ਪੰਚਾਇਤ ਦੇ ਖਾਤੇ ਵਿਚ ਜਮਾਂ ਕਰਵਾ ਦਿਤੇ ਹਨ| ਇਸਦੇ ਬਾਵਜੂਦ ਪੰਚਾਇਤ ਵਿਭਾਗ ਵਲੋਂ ਸਰਪੰਚ ਕ੍ਰਾਂਤੀ ਮੋਹਨ ਨੂੰ ਪ੍ਰੇਸਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਪੰਚਾਇਤ ਯੂਨੀਅਨ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ| ਉਹਨਾਂ ਕਿਹਾ ਕਿ ਜੇ ਸਰਪੰਚ ਕ੍ਰਾਂਤੀ ਮੋਹਨ ਨੂੰ ਇਨਸਾਫ ਨਾ ਮਿਲਿਆ ਤਾਂ ਯੂਨੀਅਨ ਵਲੋਂ ਸੰਘਰਸ ਤੇਜ ਕੀਤਾ ਜਾਵੇਗਾ| ਇਸ ਮੌਕੇ ਬਲਵਿੰਦਰ ੰਿਸਘ ਮਾਣਕਪੁਰ ਕੱਲਰ, ਅਵਤਾਰ ਸਿੰਘ, ਅੰਗਰੇਜ ਸਿੰਘ, ਬਹਾਦਰ ਸਿੰਘ ਬਲੋਂਗੀ, ਸਰਪੰਚ ਬਲਵਿੰਦਰ ਕੌਰ, ਗੁਰਨਾਮ ਕੌਰ, ਸਰਪੰਚ ਅਮਰਜੀਤ ਕੌਰ, ਅਮਰੀਕ ਮੁੱਠਡਾ, ਸਰਵਜੀਤ ਮੁਠੱਡਾ, ਗੁਰਮੀਤ ਸਿੰਘ, ਸੋਮਾ ਰਾਣੀ, ਸਤਿਆ ਰਾਣੀ ਵੀ ਮੌਜੂਦ ਸਨ|

Leave a Reply

Your email address will not be published. Required fields are marked *