ਕਾਂਗੋ ਵਿਚ ਬਾਲਣ ਲੈ ਕੇ ਜਾ ਰਹੀ ਟ੍ਰੇਨ ਪਟਰੀ ਤੋਂ ਉਤਰੀ, 33 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ

ਕਾਂਗੋ, 13 ਨਵੰਬਰ (ਸ.ਬ.) ਕਾਂਗੋ ਲੋਕ-ਰਾਜ ਵਿਚ ਬਾਲਣ ਲੈ ਕੇ ਜਾ ਰਹੀ ਇਕ ਮਾਲ-ਗੱਡੀ ਝਰਨੇ ਵਿਚ ਡਿੱਗਣ ਨਾਲ ਕਰੀਬ 33 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ| ਸੰਯੁਕਤ ਰਾਸ਼ਟਰ ਦੀ ਰੇਡੀਓ ‘ਓਕਾਪੀ’ ਅਨੁਸਾਰ ਕਟਾਂਗਾ ਵਿਚ ਹੋਏ ਇਸ ਹਾਦਸੇ ਵਿਚ 33 ਵਿਅਕਤੀ ਮਾਰੇ ਗਏ ਹਨ ਜਦੋਂ ਕਿ ਕੁਝ ਹੋਰ ਜਖ਼ਮੀ ਹੋਏ ਹਨ ਅਤੇ ਕੁਝ ਲੋਕ ਝੁਲਸ ਗਏ ਹਨ|
ਲੁਆਲਬਾ ਸੂਬੇ ਦੇ ਖਨਿਜ ਮੰਤਰੀ ਜੀਨ-ਮੇਰੀ ਸ਼ਿਜਾਂਗਾ ਨੇ ਦੱਸਿਆ ਹੁਣ ਤੱਕ 8 ਵਿਅਕਤੀ ਮਾਰੇ ਗਏ ਹਨ ਅਤੇ ਕਈ ਹੋਰ ਜਖ਼ਮੀ ਹਨ| ਲਾਸ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧਣ ਦਾ ਸ਼ੱਕ ਹੈ|
ਕਟਾਂਗਾ ਵਿਚ ਲੁਬੁੰਬਾਸ਼ੀ ਤੋਂ ਲੁਏਨਾ ਜਾ ਰਹੀ ਇਸ ਟ੍ਰੇਨ ਵਿਚ ਸਵਾਰ ਸਾਰੇ ਵਿਅਕਤੀ ਗ਼ੈਰਕਾਨੂੰਨੀ ਰੂਪ ਨਾਲ ਯਾਤਰਾ ਕਰ ਰਹੇ ਸਨ|

Leave a Reply

Your email address will not be published. Required fields are marked *