ਕਾਂਗੋ ਵਿੱਚ ਹਮਲੇ ਦੌਰਾਨ 7 ਆਮ ਨਾਗਰਿਕਾਂ ਅਤੇ 3 ਜਵਾਨਾਂ ਦੀ ਮੌਤ

ਬੇਨੀ, 10 ਜਨਵਰੀ (ਸ.ਬ.) ਲੋਕਤੰਤਰਿਕ ਗਣਰਾਜ ਕਾਂਗੋ ਦੇ ਅਸ਼ਾਂਤ ਪੂਰਬੀ ਇਲਾਕੇ ਵਿੱਚ ਇਕ ਫੌਜੀ ਚੌਕੀ ਤੇ ਹੋਏ ਮਿਲੀਸ਼ੀਆ ਦੇ ਹਮਲੇ ਵਿੱਚ 7 ਆਮ ਨਾਗਰਿਕਾਂ ਅਤੇ 3 ਜਵਾਨਾਂ ਦੀ ਮੌਤ ਹੋ ਗਈ| ਇਕ ਸਥਾਨਕ ਬੁਲਾਰੇ,”ਕੈਪਟਨ ਮੈਕ ਹਾਜੁਕੇ ਨੇ ਦੱਸਿਆ ਕਿ ਇਸਲਾਮਵਾਦੀ ਮਿਲੀਸ਼ੀਆ ਇਲਾਇਡ ਡੈਮੋਕ੍ਰੇਟਿਕ ਫੋਰਸਸ (ਏ. ਡੀ. ਐਫ.) ਨੇ ਬੇਨੀ ਖੇਤਰ ਵਿੱਚ ਇਹ ਹਮਲਾ ਕੀਤਾ|
ਅਧਿਕਾਰੀ ਨੇ ਕਿਹਾ,”ਏ. ਡੀ. ਐਫ. ਨੇ ਫੌਜ ਦੀ ਇਕ ਚੌਕੀ ਤੇ ਹਮਲਾ ਕੀਤਾ, ਜਿਸ ਵਿੱਚ 3 ਜਵਾਨ ਤੇ 7 ਆਮ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜਵਾਨ ਜ਼ਖਮੀ ਹੋ ਗਏ| ਇਹ ਹਮਲਾ ਉੱਤਰੀ ਕੀਵੂ ਸੂਬੇ ‘ਚ ਹੋਇਆ , ਜਿੱਥੇ ਏ. ਡੀ. ਐੱਫ. ਨੇ 2014 ਤੋਂ ਸੈਂਕੜੇ ਆਮ ਨਾਗਰਿਕਾਂ ਅਤੇ 2017 ਵਿੱਚ ਤਨਜਾਨੀਆ ਦੇ 15 ਸ਼ਾਂਤੀ ਕਰਮਚਾਰੀਆਂ ਦਾ ਕਤਲ ਕਰ ਦਿੱਤਾ|’

Leave a Reply

Your email address will not be published. Required fields are marked *