ਕਾਂਟੀਨੈਂਟਲ ਦੀ ਫੇਅਰਵੈਲ ਪਾਰਟੀ ਵਿੱਚ ਕਸ਼ਿਸ਼ ਮਿਸ ਫੇਅਰਵੈਲ ਤੇ ਸੁਪਿੰਦਰ ਮਿਸਟਰ ਫੇਅਰਵੈਲ ਬਣੇ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਕਾਂਟੀਨੈਂਟਲ ਕਾਲਜ ਆਫ ਹਾਈਰ ਸਟਡੀਜ ਦੇ ਸਾਰੇ ਵਿਭਾਗਾਂ ਦੀ ਫੇਅਰਵੈਲ ਪਾਰਟੀ ਦਾ ਆਯੋਜਨ ‘ਜਸ਼ਨ ਏ ਰੁਖਸਤ-2017’ ਦੇ ਨਾਂ ਤੋਂ ਕੀਤਾ ਗਿਆ| ਸਮਾਰੋਹ ਦੀ ਪ੍ਰਧਾਨਗੀ ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਡਾ. ਆਰਕੇ ਸ਼ਰਮਾ ਨੇ ਕੀਤੀ| ਸਮਾਰੋਹ ਦੇ ਦੌਰਾਨ ਮਸ਼ਹੂਰ 92.7 ਬਿਗ ਐਫਐਮ ਦੇ ਆਰਜੇ. ਕਰਨ ਨੇ ਪੇਸ਼ਕਾਰੀ ਦਿੱਤੀ| ਉਥੇ ਹੀ ਪੰਜਾਬੀ ਸਿੰਗਰ ਗੁਰਜੱਸ ਸਿੱਧੂ, ਸ਼ੈਵੀ ਸਿੰਘ ਅਤੇ ਮੰਨਾ ਮਾਨ ਨੇ ਵੀ ਗੀਤ                ਪੇਸ਼ ਕੀਤੇ|
ਪ੍ਰੋਗਰਾਮ ਦੀ ਸ਼ੁਰੂਆਤ ਕੈਂਪਸ ਡਾਇਰੈਕਟਰ ਵੱਲੋਂ ਲੈਂਪ ਲਾਈਟਿੰਗ ਸਮਾਰੋਹ ਦੇ ਨਾਲ ਹੋਇਆ| ਇਸ ਤੋਂ ਬਾਅਦ ਗਣੇਸ਼ ਵੰਦਨਾ ਕੀਤੀ ਗਈ| ਸਮਾਰੋਹ ਦੇ ਦੌਰਾਨ ਡਾ. ਆਰ.ਕੇ. ਸ਼ਰਮਾ ਨੇ ਵਿਦਿਆਰਥੀਆਂ ਨੂੰ ਹਰ  ਖੇਤਰ ਵਿਚ ਵੱਧ-ਚੜਕੇ ਯੋਗਦਾਨ   ਦੇਣ ਅਤੇ ਸਖਤ ਮਿਹਨਤ ਦੇ ਲਈ ਪ੍ਰੇਰਿਤ ਕੀਤਾ| ਉਨ੍ਹਾਂ ਕਿਹਾ ਕਿ ਕਾਲਜ ਤੋਂ ਵਿਦਾ ਲੈ ਰਹੇ ਵਿਦਿਆਰਥੀਆਂ ਨੂੰ ਇਸ ਸੋਚ ਦੇ ਨਾਲ ਜਾਣਾ ਚਾਹੀਦਾ ਹੈ ਕਿ ਹੁਣ ਉਨ੍ਹਾਂ ਦੀ ਜਿੰਦਗੀ ਵਿਚ ਇਕ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ ਅਤੇ ਅਜਿਹੇ ਵਿਚ ਉਨ੍ਹਾਂ ਨੂੰ ਨਵੀਂ ਉਰਜ਼ਾ ਨਾਲ ਸਫਲਤਾ ਵੱਲ ਵੱਧਣਾ ਚਾਹੀਦਾ ਹੈ|
ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਤਨਵੀਰ ਸਿੰਘ ਗਿਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਫੇਅਰਵੈਲ ਪਾਰਟੀ ਦੇ ਸ਼ਾਨਦਾਰ ਆਯੋਜਨ ਦੇ ਲਈ ਪ੍ਰਸ਼ੰਸਾ ਕੀਤੀ| ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕਾਲਜ ਵਿਚ ਮਿਲੇ ਆਦਰਸ਼ਾਂ ਨੂੰ ਅਧਾਰ ਬਣਾਕੇ ਭਵਿੱਖ ਦੀ ਨੀਂਹ ਰੱਖਣੀ ਚਾਹੀਦੀ ਹੈ|
ਵਿਦਾਈ ਸਮਾਰੋਹ ਵਿਚ ਗੀਤ ਅਤੇ ਡਾਂਸ ਤੋਂ ਇਲਾਵਾ ਮਾਡਲਿੰਗ ਸਕਿਟਸ ਅਤੇ ਦੂਜੇ ਮਨੋਰੰਜਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ|

Leave a Reply

Your email address will not be published. Required fields are marked *