ਕਾਂਵੜੀਆਂ ਦੀਆਂ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ

ਗ੍ਰੇਟਰ ਨੋਇਡਾ, 7 ਅਗਸਤ (ਸ.ਬ.) ਗ੍ਰੇਟਰ ਨੋਇਡਾ ਦੇ ਪਚਾਇਤਨ ਪਿੰਡ ਵਿੱਚ ਕਾਂਵੜੀਆਂ ਦੀਆਂ ਦੋ ਧਿਰਾਂ ਵਿਚਕਾਰ ਸ਼ਿਵਰਾਤਰੀ ਦੇ ਦਿਨ ਭੰਡਾਰਾ ਕਰਨ ਤੇ ਚੰਦਾ ਇਕਠਾ ਕਰਨ ਨੂੰ ਲੈ ਕੇ ਖ਼ੂਨੀ ਝੜਪ ਹੋ ਗਈ| ਦੋਵੇਂ ਪਾਸਿਆਂ ਤੋਂ ਡੰਡੇ ਸੋਟੇ ਚਲੇ ਪਥਰਾਅ ਹੋਇਆ| ਇਸ ਝਗੜੇ ਵਿੱਚ ਦੋਵਾਂ ਧਿਰਾਂ ਦੇ ਲਗਭਗ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ| ਜਿਨ੍ਹਾਂ ਨੂੰ ਨਿੱਜੀ ਤੇ ਨੋਇਡਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ|

Leave a Reply

Your email address will not be published. Required fields are marked *