ਕਾਜੀਰੰਗਾਂ ਵਿੱਚ ਗੈਰਕਾਨੂੰਨੀ ਸ਼ਿਕਾਰ ਬਣਿਆ ਗੈਂਡਿਆਂ ਦੀ ਹੋਂਦ ਲਈ ਗੰਭੀਰ ਖਤਰਾ

ਕਾਜੀਰੰਗਾ ਰਾਸ਼ਟਰੀ ਪਾਰਕ ਭਾਰਤ ਦਾ ਸਭ ਤੋਂ ਪੁਰਾਣਾ ਜੰਗਲੀ ਜੀਵ ਸੰਭਾਲ ਖੇਤਰ ਹੈ| 1905 ਵਿੱਚ ਇਸ ਨੂੰ ਪਹਿਲੀਵਾਰ ਨੋਟੀਫਾਈਡ ਕੀਤਾ ਗਿਆ ਸੀ ਅਤੇ 1908 ਵਿੱਚ ਇਸ ਦਾ ਗਠਨ ਸੁਰੱਖਿਅਤ ਜੰਗਲਾਤ ਦੇ ਰੂਪ ਵਿੱਚ ਕੀਤਾ ਗਿਆ ਜਿਸ ਦਾ ਖੇਤਰਫਲ 228.825 ਵਰਗ ਕਿਲੋਮੀਟਰ ਸੀ| ਗਠਨ ਵਿਸ਼ੇਸ਼ ਰੂਪ ਨਾਲ ਇਕ ਸਿੰਗ ਵਾਲੇ ਗੈਂਡੇ ਦੇ ਲਈ ਕੀਤਾ ਗਿਆ ਸੀ, ਜਿਸ ਦੀ ਗਿਣਤੀ ਤਦ ਇਥੇ ਲਗਭਗ 24 ਜੋੜੀ ਸੀ| 1916 ਵਿੱਜ ਕਾਜੀਰੰਗਾ ਨੂੰ ਇਕ ਪਸ਼ੂ ਪਨਾਹ ਘੋਸ਼ਿਤ ਕੀਤਾ ਗਿਆ ਸੀ ਅਤੇ 1938 ਵਿੱਚ ਇਸ ਨੂੰ ਯਾਤਰੀਆਂ ਲਈ ਖੋਲ੍ਹਿਆ ਗਿਆ ਸੀ| 1950 ਵਿੱਚ ਇਸ ਨੂੰ ਇਕ ਜੰਗਲੀ ਪਨਾਹ ਘੋਸ਼ਿਤ ਕੀਤਾ ਗਿਆ| 429.93 ਵਰਗ ਕਿਲੋਮੀਟਰ ਦੇ ਨਾਲ ਜੰਗਲੀ ਸੁਰੱਖਿਆ ਐਕਟ, 1972 ਤਹਿਤ 1974 ਵਿੱਚ ਕਾਜੀਰੰਗਾ ਨੂੰ ਰਾਸ਼ਟਰੀ ਪਾਰਕ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ, ਜੋ ਫਿਲਹਾਲ ਵੱਧ ਕੇ ਹੁਣ 899 ਵਰਗ ਕਿਲੋਮੀਟਰ ਹੋ ਗਿਆ ਹੈ|
ਕਾਜੀਰੰਗਾ ਰਾਸ਼ਟਰੀ ਪੰਜ ਵੱਡੇ ਨਾਵਾਂ ਦੇ ਲਈ ਪ੍ਰਸਿੱਧ ਹੈ, ਜਿਹਨਾਂ ਵਿੱਚ ਗੈਂਡਾ 2,401, ਬਾਘ 116| ਹਾਥੀ 1,165, ਏਸ਼ੀਆਈ ਜੰਗਲੀ ਮੱਝ ਅਤੇ ਪੂਰਬੀ ਬਾਹਰਸਿੰਗਾ 1,148 ਸ਼ਾਮਿਲ ਹੈ| ਇਹ ਦੁਨੀਆ ਵਿੱਚ ਇਕ ਸਿੰਗ ਵਾਲੇ ਗੈਂਡਿਆਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਨਿਵਾਸ ਸਥਾਨ ਹੈ ਅਤੇ ਵਿਸ਼ਵ ਵਿੱਚ ਇਕ ਸਿੰਗ ਵਾਲੇ ਗੈਂਡੇ ਦੀ ਪੂਰੀ ਆਬਾਦੀ ਦਾ ਲਗਭਗ 68 ਫ਼ੀਸਦੀ ਹਿੱਸਾ ਇਥੇ ਮੌਜੂਦ ਹੈ| ਬਾਘਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਉਹਨਾਂ ਦਾ ਘਣਤਾ ਵਿਸ਼ਵ ਵਿੱਚ ਸਭ ਤੋਂ ਬਹੁਤੇ ਘਣਤਾਵਾਂ ਵਿੱਚੋਂ ਇਕ ਹੈ| ਇਹ ਪੂਰਬੀ ਬਾਰਹਸਿੰਗਾ ਹਿਰਨ ਦੀ ਲਗਭਗ ਪੂਰੀ ਆਬਾਦੀ ਰਹਿੰਦੀ ਹੈ| ਇਹਨਾਂ ਪੰਜ ਵੱਡੇ ਨਾਵਾਂ ਤੋਂ ਇਲਾਵਾ, ਕਾਜੀਰੰਗਾ ਵਿਸ਼ਾਲ, ਦਇਆ ਅਤੇ ਜੀਵ ਬਾਇਓਡਰਾਈਵਰਸਿਟੀ ਦਾ ਸਮਰਥਨ ਕਰਦਾ ਹੈ| ਕਾਜੀਰੰਗਾ ਰਾਸ਼ਟਰੀ ਪਾਰਕ ਉੱਤਰ ਵਿੱਚ ਬ੍ਰਹਮਪੁੱਤਰ, ਨਦੀ ਤੇ ਹੈ, ਜਿਸ ਦੇ ਪੂਰਬ ਵਿੱਚ ਗੋਲਾਘਾਟ ਜ਼ਿਲ੍ਹੇ ਦੀ ਸੀਮਾ ਤੋਂ ਲੈ ਕੇ ਪੱਛਮ ਵਿੱਚ ਬ੍ਰਹਮਪੁੱਤਰ ਨਦੀ ਤੇ ਕਾਲੀਆ ਭੋਮੋਰਾ ਪੁਲ ਸਥਿਤ ਹੈ| ਇਕ ਪਾਸੇ ਨਦੀ ਵਿੱਚ ਆਉਣ ਵਾਲੀ ਸਾਲਾਨਾ ਹੜ੍ਹ ਦੇ ਪਾਣੀ ਦਾ ਆਹਾਰ ਲਿਆਉਂਦਾ ਹੈ ਜੋ ਇਕ ਹਾਈ ਝਾੜ ਬਾਇਓਮਾਸ ਦੇ ਉਤਪਾਦਨ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਹੈ, ਪਰ ਦੂਜੇ ਪਾਸੇ ਹੜ੍ਹ ਨਾਲ ਹੋਏ ਕਟਾਅ ਕਾਰਨ ਬਹੁਮੁੱਲੇ ਅਤੇ ਪ੍ਰਮੁੱਖ ਨਿਵਾਸ ਸਥਾਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ|
ਕਾਜੀਰੰਗਾ ਰਾਸ਼ਟਰੀ ਪਾਰਕ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਕਈ ਨੋਟੀਫਾਈਡ ਜੰਗਲੀ ਅਤੇ ਸੁਰੱਖਿਅਤ ਖੇਤਰ ਹੈ, ਜਿਸ ਵਿੱਚ ਪਨਬਾਰੀ ਰਿਜ਼ਰਵ ਜੰਗਲੀ ਅਤੇ ਦਿਓਪਹਰ ਪ੍ਰਸਤਾਵਿਤ ਰਿਜ਼ਰਵ ਜੰਗਲ ਗੋਲਾਘਾਟ ਜ਼ਿਲ੍ਹੇ  ਵਿੱਚ ਨਗਾਂਵ ਜ਼ਿਲ੍ਹੇ ਵਿੱਚ ਕੁਕੁਰਾਕਾਤਾ ਹਿਲ ਰਿਜ਼ਰਵ ਜੰਗਲ, ਬਾਗਸੇਰ ਰਿਜ਼ਰਵ ਜੰਗਲ, ਕਾਮਾਖਿਆ ਹਿਲ ਰਿਜ਼ਰਵ ਜੰਗਲ ਅਤੇ ਦਿਓਸੁਰ ਉੱਤਰ ਕਰਬੀ ਆਗਲੋਂਗ ਜੰਗਲੀ ਪਨਾਹ ਸ਼ਾਮਿਲ ਹੈ| ਉਪਰੋਕਤ ਸਾਰੇ ਖੇਤਰਾਂ ਦਾ ਕਾਜੀਰੰਗਾ ਰਾਸ਼ਟਰੀ ਪਾਰਕ ਦੀ ਪਾਰਿਸਥਤਿਕ ਵਿੱਚ ਵਿਸ਼ੇਸ਼  ਮਹੱਤਵ ਹੈ|
ਕਾਜੀਰੰਗਾ ਵਿੱਚ ਗੈਂਡਿਆਂ ਦਾ ਗੈਰ ਕਾਨੂੰਨੀ ਸ਼ਿਕਾਰ ਹਮੇਸ਼ਾ ਤੋਂ ਹੀ ਇਕ ਗੰਭੀਰ ਖਤਰਾ ਰਿਹਾ ਹੈ| ਪਰ, ਸਥਾਨਕ ਲੋਕਾਂ ਦੇ ਨਾਲ ਤਾਲਮੇਲ ਸਥਾਪਿਤ ਕਰਕੇ ਪਾਰਕ ਦੇ ਅਧਿਕਾਰੀਆਂ ਵੱਲੋਂ ਚੁੱਕੇ ਗਏ ਉਚਿੱਤ ਸੁਰੱਖਿਆ ਉਪਾਵਾਂ ਦੀ ਵਜ੍ਹਾ ਨਾਲ ਹੀ ਗੈਂਡਿਆਂ ਦੀ ਮੌਜੂਦਾ ਆਬਾਦੀ 2401 ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ| ਕਾਜੀਰੰਗਾ ਵਿੱਚ ਗੈਂਡਿਆਂ ਦੇ ਗੈਰਕਾਨੂੰਨੀ ਸ਼ਿਕਾਰ ਦਾ ਪ੍ਰਮੁੱਖ ਕਾਰਣ ਪਿਛਲੇ ਕੁਝ ਸਾਲਾਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਗੈਂਡਿਆਂ ਦੇ ਸਿੰਗਾਂ ਦੀ ਕੀਮਤ ਵਿੱਚ ਆਇਆ ਵਾਧਾ ਹੈ| ਦੀਮਾਪੁਰ-ਮੋਰੋਹ ਇਸ ਦੇ ਲਈ ਇਕ ਆਸਾਨ ਰਸਤਾ ਹੈ ਜਿਸ ਨਾਲ ਂਿJਸ ਖੇਤਰ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਉਪਲਬੱਧਤਾ ਨਾਲ ਗੈਂਡਿਆਂ ਦਾ ਗੈਰਕਾਨੂੰਨੀ ਸ਼ਿਕਾਰ ਕੀਤਾ ਜਾਂਦਾ ਹੈ|
ਕਾਜੀਰੰਗਾ ਰਾਸ਼ਟਰੀ ਪਾਰਕ ਦੇਸ਼ ਦੇ ਉੱਤਰ ਪੂਰਬੀ ਖੇਤਰ ਦਾ ਇਕ ਮਹੱਤਵਪੂਰਨ ਯਾਤਰੀ ਸਥਾਨ ਹੈ| ਸਾਲ 2015-16 ਦੌਰਾਨ ਰਾਸ਼ਟਰੀ ਪਾਰਕ ਵਿੱਚ ਕੁਲ 1,62,799 ਯਾਤਰੀਆਂ ਨੇ ਦੌਰਾ ਕੀਤਾ, ਜਿਹਨਾਂ ਵਿੱਚ 11,417 ਵਿਦੇਸ਼ੀ ਯਾਤਰੀ ਸ਼ਾਮਿਲ  ਸਨ| ਯਾਤਰੀਆਂ ਦੀ ਇਸ ਸੰਖਿਆ ਨਾਲ 4,19 ਕਰੋੜ ਰੁਪਏ ਦਾ ਪ੍ਰਵੇਸ਼ ਫੀਸ ਮਾਲੀਏ ਦੇ ਰੂਪ ਵਿੱਚ ਕਮਾਈ ਕੀਤੀ ਗਈ|
ਗੈਰਕਾਨੂੰਨੀ ਸ਼ਿਕਾਰ ਰੋਕਣ ਦੇ ਉਪਾਅ
ਪਾਰਕ ਦੇ ਅਧਿਕਾਰੀਆਂ ਨੇ ਗੈਰਕਾਨੂੰਨੀ ਸ਼ਿਕਾਰ ਨੂੰ ਰੋਕਣ ਲਈ ਸਾਰੇ ਯਤਨ ਕੀਤੇ ਹਨ ਜਿਹਨਾਂ ਵਿੱਚ ਸਖ਼ਤ ਗਸ਼ਤ ਅਤੇ ਫੀਲਡ ਡਿਊਟੀ ਵੀ ਸ਼ਾਮਿਲ ਹੈ| ਬੁਨਿਆਦੀ ਢਾਂਚੇ ਦੀ ਕਮੀ, ਉਪਕਰਣਾਂ ਦੀ ਕਮੀ, ਇਕ ਬਹੁਤ ਹੀ ਅਸੁਰੱਖਿਅਤ ਸੀਮਾ, ਇਕ ਬਹੁਤ ਹੀ ਪ੍ਰਤੀਕੂਲ ਇਲਾਕਾ ਹੋਣ ਦੇ ਬਾਵਜੂਦ ਵੀ ਗੈਰ ਕਾਨੂੰਨੀ ਸ਼ਿਕਾਰ ਨੂੰ ਰੋਕਣ ਦੇ ਹਰ ਸੰਭਵ ਯਤਨ ਕੀਤੇ ਗਏ ਹਨ| ਸਰਕਾਰ ਵੱਲੋਂ ਚੁੱਕੇ ਗਏ ਮੁੱਖ ਕਦਮਾਂ ਦਾ ਵਰਣਨ ਇਸ ਪ੍ਰਕਾਰ ਹੈ:
ਕਾਜੀਰੰਗਾ ਰਾਸ਼ਟਰੀ ਪਾਰਕ ਨੂੰ ਸਾਲ 2007 ਵਿੱਚ ਇਕ ਟਾਈਗਰ ਰਿਜ਼ਰਵ ਘੋਸ਼ਿਤ  ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਸ ਨੂੰ ਭਾਰਤ ਸਰਕਾਰ ਦੇ ਨੈਸ਼ਨਲ ਟਾਈਗਰ      ਕੰਜ਼ਰਵੇਸ਼ਨ  ਸੁਰੱਖਿਆ ਅਥਾਰਟੀ ਐਨ ਟੀ ਸੀ ਏ ਅਧੀਨ ਆਉਣ ਵਾਲੇ ਸੀ ਐਸ ਐਸ ਪ੍ਰਾਜੈਕਟ ਟਾਈਗਰ ਤਹਿਤ ਲੋੜੀਂਦੀ ਵਿੱਤੀ ਸਹਾਇਤਾ ਮਿਲ ਰਹੀ ਹੈ| ਸਾਲ 2016-17 ਦੌਰਾਨ ਅਥਾਰਟੀ ਨੂੰ 1662.144 ਲੱਖ ਕੇਂਦਰੀ ਹਿੱਸੇਦਾਰੀ 1495.03 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ|
ਕਾਜੀਰੰਗਾ ਵਿੱਚ ਪ੍ਰੋਜੈਕਟ ਟਾਈਗਰ ਅਧੀਨ ਐਨ ਟੀ ਸੀ ਏ ਵੱਲੋਂ ਪ੍ਰਦਾਨ ਕੀਤੀ ਗਈ ਨਿਧੀ ਤੋਂ ਇਲੈਕਟ੍ਰਾਨਿਕ ਆਈ ਦੇ ਰੂਪ ਵਿੱਚ ਇਕ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਨੂੰ ਸਥਾਪਿਤ ਕੀਤਾ ਗਿਆ ਹੈ| ਇਸ ਯੋਜਨਾ ਅਧੀਨ ਸੱਤ ਲੰਬੇ ਟਾਵਰਾਂ ਨੂੰ ਵੱਖ ਵੱਖ ਸ੍ਰਾਨਾਂ ਤੇ ਸਥਾਪਿਤ ਕੀਤਾ ਗਿਆ ਹੈ ਅਤੇ ਕੰਟਰੋਲ ਪੈਨਲ ਤੇ 24+7 ਨਿਗਰਾਨੀ ਰੱਖਣ ਵਾਲੇ ਥਰਮਲ ਇਮੇਂਜਿਕ  ਕੈਮਰੇ ਵੀ ਲਗਾਏ ਹਨ|
ਅਸਾਮ ਦੀ ਰਾਜ ਸਰਕਾਰ ਵੱਲੋਂ  ਗੈਂਡਿਆਂ ਦੇ ਗੈਰਕਾਨੂੰਨੀ ਸਮੇਤ ਜੰਗਲੀ ਅਪਰਾਧ ਨਾਲ ਨਿਪਟਣ ਲਈ ਨੀਤੀ ਅਤੇ ਸਖ਼ਤੀ ਵਿਧਾਨਿਕ ਤਬਦੀਲੀ  ਨਾਲ ਲਾਗੂ ਕਰਨ ਪ੍ਰਤੀ ਜੰਗਲੀ ਸੁਰੱਖਿਆ ਆਸਾਮ ਸੋਧ ਐਕਟ 2009 ਪੇਸ਼ ਕੀਤਾ ਗਿਆ| ਅਪਰਾਧ ਲਈ ਜੰਗਲੀ ਸੁਰੱਖਿਆ ਐਕਟ ਅਧੀਨ ਸਜ਼ਾ ਵਿੱਚ ਵਾਧਾ ਕਰਕੇ ਇਸ ਨਵੇਂ 7 ਸਾਲ ਕਰ ਦਿੱਤਾ ਗਿਆ ਹੈ ਅਤੇ     ਨਵੇਂ ਜੁਰਮਾਨੇ 50 ਹਜਾਰ ਤੋਂ ਘੱਟ ਨਹੀਂ ਹੈ|
ਸਾਲ 2010 ਵਿੱਚ ਸਰਕਾਰ ਨੇ 1973 ਸੀ ਆਰ ਪੀ ਸੀ ਦੀ 197 2 ਧਾਰਾ ਅਧੀਨ ਜੰਗਲਾਤ ਕਰਮਚਾਰੀਆਂ ਦੀ ਰੱਖਿਆ ਲਈ ਹਥਿਆਰਾਂ ਦੇ ਇਸਤੇਮਾਲ ਕਰਨ ਦੀ ਆਗਿਆ ਪ੍ਰਦਾਨ ਕੀਤੀ|
ਕਾਜੀਰੰਗਾ ਨੈਸ਼ਨਲ ਪਾਰਕ ਵਿੱਚ ਗੈਰਕਾਨੂੰਨੀ ਸ਼ਿਕਾਰ ਨੂੰ ਰੋਕਣ ਲਈ ਤੋਂ ਇਲਾਵਾ ਸਹਾਇਤਾ ਪ੍ਰਦਾਨ ਕੀਤੀ ਗਈ ਜਿਸ ਵਿੱਚ ਆਸਾਮ ਜੰਗਲ ਸੁਰੱਖਿਆ ਬਲ ਦੇ 423 ਕਰਮੀ ਅਤੇ 125 ਹੋਮਗਾਰਡਾਂ ਦੀ ਤਾਇਨਤੀਤੀ ਕੀਤੀ ਗਈ ਹੈ| ਸੀਮਾਵਰਤੀ ਕਰਮਚਾਰੀਆਂ ਨੂੰ ਅਤੇ ਜ਼ਿਆਦਾ ਆਧਨਿਕ ਹਥਿਆਰ ਮੁਹੱਈਆ ਕਰਾਉਣ ਦੀ ਪ੍ਰੀਕਿਰਿਆ ਜਾਰੀ ਹੈ|
ਰਾਜ ਸਰਕਾਰ ਵੱਲੋਂ ਸੰਬੰਧਿਤ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਾਜੀਰੰਗਾ ਰਾਸ਼ਟਰੀ ਪਾਰਕ ਸਰਹੱਦੀ ਖੇਤਰਾਂ ਵਿੱਚ ਬੇਹਤਰ ਸੁਰੱਖਿਆ ਲਈ ਵਿਸਥਾਰ ਨਾਲ ਢਾਚਾਗਤ ਵਿਕਾਸ ਪ੍ਰਦਾਨ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨਗੇ|
ਪੀ ਆਈ ਬੀ ਵੱਲੋਂ ਜਾਰੀ

Leave a Reply

Your email address will not be published. Required fields are marked *