ਕਾਤਿਫ ਵਿਚ ਹੋਏ ਰਾਕੇਟ ਹਮਲੇ ਵਿਚ 1 ਸਾਊਦੀ ਪੁਲੀਸ ਕਰਮੀ ਦੀ ਮੌਤ, 6 ਜ਼ਖਮੀ

ਸਾਊਦੀ ਅਰਬ, 31 ਜੁਲਾਈ (ਸ.ਬ.) ਸਾਊਦੀ ਅਰਬ ਵਿਚ ਸ਼ਿਆ ਇਲਾਕੇ ਕਾਤਿਫ ਵਿਚ ਇਕ  ਰਾਕੇਟ ਹਮਲੇ ਵਿਚ ਇਕ ਪੁਲੀਸ ਕਰਮੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ| ਸੁੰਨੀ ਬਹੁਲ ਖਾੜੀ ਦੇਸ਼ ਵਿਚ ਸਮਾਨਤਾ ਦੀ ਮੰਗ ਨੂੰ ਲੈ ਕੇ ਸ਼ਿਯਾ ਕਬੀਲੇ ਦੇ ਪ੍ਰਦਰਸ਼ਨਾਂ ਮਗਰੋਂ ਸਾਲ 2011 ਤੋਂ ਇਸ ਖੇਤਰ ਵਿਚ ਅਸ਼ਾਂਤੀ ਹੈ|  ਸੂਤਰਾਂ ਮੁਤਾਬਕ ਕਾਤਿਫ ਕੋਲ ਅਲ ਮਾਸੌਰਾ ਵਿਚ ਇਕ ਪੁਲੀਸ ਗਸ਼ਤੀ ਦਲ ਤੇ ਕਲ ਇਕ ਰਾਕੇਟ ਨਾਲ ਅੱਤਵਾਦੀ ਹਮਲਾ ਕੀਤਾ ਗਿਆ| ਇਸ ਵਿਚ ਦੱਸਿਆ ਗਿਆ ਹੈ ਕਿ 5 ਜ਼ਖਮੀ ਅਧਿਕਾਰੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ| ਕਾਤਿਫ ਵਿਚ ਹਾਲ ਹੀ ਦੇ ਦਿਨਾਂ ਵਿਚ ਸੁਰੱਖਿਆ ਬਲਾਂ ਤੇ ਹਮਲੇ ਦੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ| ਅਧਿਕਾਰੀਆਂ ਨੇ ਹਿੰਸਾ ਲਈ ‘ਅੱਤਵਾਦੀਆਂ’ ਅਤੇ ਮਾਦਕ ਪਦਾਰਥ ਤਸਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ|

Leave a Reply

Your email address will not be published. Required fields are marked *