ਕਾਦਰ ਖਾਨ ਦਾ ਦਿਹਾਂਤ

ਨਵੀਂ ਦਿੱਲੀ, 1 ਜਨਵਰੀ (ਸ.ਬ.) ਬਾਲੀਵੁੱਡ ਦੇ ਮਸ਼ਹੂਰ ਐਕਟਰ ਕਾਦਰ ਖਾਨ ਦਾ ਅੱਜ ਕੇਨੈਡਾ ਵਿੱਚ ਦਿਹਾਂਤ ਹੋ ਗਿਆ ਹੈ| ਉਨ੍ਹਾਂ ਦੀ ਉਮਰ 81 ਸਾਲ ਦੀ ਸੀ| ਕਾਦਰ ਖਾਨ ਨੂੰ ਭਾਰਤੀ ਸਿਨੇਮਾ ਜਗਤ ਬਿਹਤਰੀਨ ਕਲਾਕਾਰ ਦੇ ਤੌਰ ਤੇ ਜਾਣਿਆ ਜਾਂਦਾ ਸੀ, ਜਿਨ੍ਹਾਂ ਨੇ ਸਹਿ-ਨਾਇਕ, ਡਾਇਲਾਗ ਰਾਈਟਰ, ਖਲਨਾਇਕ, ਹਾਸਰਸ ਅਦਾਕਾਰ ਅਤੇ ਚਰਿੱਤਰ ਅਦਾਕਾਰ ਦੇ ਤੌਰ ਤੇ ਦਰਸ਼ਕਾਂ ਵਿੱਚ ਖਾਸ ਪਛਾਣ ਬਣਾਈ ਸੀ| ਕਾਦਰ ਖਾਨ ਦੀ ਅਦਾਕਾਰੀ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਲਈ ਢੁਕਵੇਂ ਬੈਠਦੇ ਸਨ| ਫਿਲਮ ‘ਕੁਲੀ’ ਤੇ ‘ਵਰਦੀ’ ਵਿੱਚ ਇਕ ਕਰੂਰ ਖਲਨਾਇਕ ਦੀ ਭੂਮਿਕਾ ਹੋਵੇ ਜਾਂ ਫਿਰ ਕਰਜਾ ਚੁਕਾਣਾ ਹੋਵੇ, ਜਿਸ ਤਰ੍ਹਾਂ ‘ਜੈਸੀ ਕਰਨੀ ਵੈਸੀ ਭਰਨੀ’ ਫਿਲਮ ਵਿੱਚ ਭਾਵੁਕ ਜਾਂ ਫਿਰ ਬਾਪ ਨੰਬਰੀ ‘ਬੇਟਾ ਦਸ ਨੰਬਰੀ’ ਅਤੇ ‘ਪਿਆਰ ਕਾ ਦੇਵਤਾ’ ਵਰਗੀਆਂ ਫਿਲਮਾਂ ਵਿੱਚ ਹਾਸਰਸ ਅਦਾਕਾਰੀ ਵਿੱਚ ਇਨ੍ਹਾਂ ਸਾਰੇ ਚਰਿੱਤਰਾਂ ਵਿੱਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ|
ਜਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕਾਦਰ ਖਾਨ ਦੇ ਗੋਢਿਆਂ ਵਿੱਚ ਦਰਦ ਸੀ ਅਤੇ ਉਨ੍ਹਾਂ ਨੂੰ ਡਾਈਬਿਟੀਜ਼ ਵੀ ਸੀ| ਗੋਢਿਆਂ ਵਿੱਚ ਦਰਦ ਕਾਰਨ ਉਹ ਆਪਣਾ ਜ਼ਿਆਦਾ ਸਮਾਂ ਵਹੀਲ-ਚੇਅਰ ਤੇ ਹੀ ਬਿਤਾਉਂਦੇ ਸਨ| ਇਸ ਲਈ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋਇਆ ਸੀ ਪਰ ਗਲਤ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਸਿਹਤ ਹੋਰ ਵੀ ਖਰਾਬ ਹੋ ਗਈ ਸੀ| ਸਾਲ 2015 ਵਿੱਚ ਉਹ ਹਰੀਦੁਆਰ ਬਾਬਾ ਰਾਮਦੇਵ ਦੇ ਆਸ਼ਰਮ ਵਿੱਚ ਇਲਾਜ ਲਈ ਵੀ ਦਾਖਲ ਹੋਏ ਸਨ, ਪਰ ਉਨ੍ਹਾਂ ਨੁੰ ਕੋਈ ਫਾਈਦਾ ਨਹੀਂ ਹੋਇਆ| ਸਾਲ 1977 ਵਿੱਚ ਕਾਦਰ ਖਾਨ ਦੀ ‘ਖੂਨ ਪਸੀਨਾ’ ਅਤੇ ‘ਪਰਵਰਿਸ਼’ ਵਰਗੀਆਂ ਫਿਲਮਾਂ ਪ੍ਰਦਰਸ਼ਿਤ ਹੋਈਆਂ ਸਨ| ਇਨ੍ਹਾਂ ਫਿਲਮਾਂ ਦੀ ਸਫਲਤਾ ਤੋਂ ਬਾਅਦ ਕਾਦਰ ਖਾਨ ਨੂੰ ਕਈ ਚੰਗੀਆਂ ਫਿਲਮਾਂ ਦੇ ਪ੍ਰਸਤਾਵ ਮਿਲਣੇ ਸ਼ੁਰੂ ਹੋ ਗਏ ਸਨ| ਫਿਲਮ ਵਿੱਚ ਕਾਦਰ ਖਾਨ ਅਤੇ ਸ਼ਕਤੀ ਕਪੂਰ ਨੇ ਆਪਣੇ ਕਾਰਨਾਮਿਆਂ ਦੇ ਜ਼ਰੀਏ ਦਰਸ਼ਕਾਂ ਨੂੰ ਹਸਾਉਂਦੇ-ਹਸਾਉਂਦੇ ਲੋਟਪੋਟ ਕਰ ਦਿੱਤਾ ਸੀ|

Leave a Reply

Your email address will not be published. Required fields are marked *