ਕਾਨਪੁਰ: ਹਸਪਤਾਲ ਵਿੱਚ ਏ. ਸੀ ਬੰਦ ਹੋਣ ਨਾਲ ਆਈ. ਸੀ. ਯੂ. ਵਿੱਚ ਭਰਤੀ5 ਮਰੀਜਾਂ ਦੀ ਮੌਤ

ਉਤਰ ਪ੍ਰਦੇਸ਼, 8 ਜੂਨ (ਸ.ਬ.) ਕਾਨਪੁਰ ਵਿੱਚ ਹਸਪਤਾਲ ਦੇ ਮੈਡੀਸਨ ਵਿਭਾਗ ਵਿੱਚ ਆਈ.ਸੀ.ਯੂ ਦੇ ਏ. ਸੀ. ਖਰਾਬ ਹੋ ਜਾਣ ਕਾਰਨ ਵਾਰਡ ਵਿੱਚ ਭਰਤੀ ਪੰਜ ਮਰੀਜ਼ਾਂ ਦੀ ਮੌਤ ਹੋ ਗਈ| ਜਿਸ ਸਮੇਂ ਏ.ਸੀ ਫੇਲ ਹੋਇਆ, ਉਸ ਸਮੇਂ ਆਈ.ਸੀ.ਯੂ ਵਿੱਚ ਚਾਰ ਬੱਚਿਆਂ ਸਮੇਤ 11 ਮਰੀਜ਼ ਭਰਤੀ ਸਨ|
ਹਸਪਤਾਲ ਪ੍ਰਸ਼ਾਸਨ ਨੇ ਮੌਤ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਪਰ ਡਾਕਟਰਾਂ ਨੇ ਮਾਮਲੇ ਤੇ ਸਫਾਈ ਦਿੰਦੇ ਕਿਹਾ ਕਿ ਮੌਤਾਂ ਏ.ਸੀ ਫੇਲ ਹੋਣ ਕਾਰਨ ਨਹੀਂ ਹੋਈਆਂ ਹਨ| ਸਾਰੇ ਮ੍ਰਿਤਕ ਮਰੀਜਾਂ ਦੀ ਹਾਲਤ ਗੰਭੀਰ ਸੀ|
ਜਿਕਰਯੋਗ ਹੈ ਕਿ ਏ. ਸੀ ਵਿੱਚ ਪਿਛਲੇ ਕਈ ਦਿਨਾਂ ਤੋਂ ਖਰਾਬੀ ਦੇਖਣ ਨੂੰ ਮਿਲ ਰਹੀ ਸੀ ਪਰ ਉਸ ਤੇ ਧਿਆਨ ਨਹੀਂ ਦਿੱਤਾ ਗਿਆ| ਆਈ.ਸੀ.ਯੂ ਦੇ ਸਾਰੇ ਏ.ਸੀ ਬੰਦ ਹੋ ਗਏ| ਓਵਰ ਹੀਟਿੰਗ ਕਾਰਨ ਸਾਰੇ ਉਪਕਰਣਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ| ਜਿਸ ਕਾਰਨ ਇੰਦਰਪਾਲ, ਗਯਾ ਪ੍ਰਸਾਦ, ਰਸੂਲ, ਮੁਰਾਰੀ ਅਤੇ ਇਕ ਹੋਰ ਦੀ ਮੌਤ ਹੋ ਗਈ| ਆਈ.ਸੀ.ਯੂ ਇੰਚਾਰਜ਼ ਡਾ.ਸੌਰਭ ਅਗਰਵਾਲ ਦਾ ਕਹਿਣਾ ਹੈ ਕਿ ਬੀਤੇ 24 ਘੰਟੇ ਵਿੱਚ ਪੰਜ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ ਪਰ ਏ.ਸੀ ਖਰਾਬ ਹੋਣ ਨਾਲ ਨਹੀਂ| ਤਿੰਨ ਮਰੀਜਾਂ ਦੀ ਹਾਰਟ ਅਟੈਕ ਨਾਲ ਜਦਕਿ ਦੋ ਮਰੀਜ ਬਹੁਤ ਗੰਭੀਰ ਸਨ| ਉਨ੍ਹਾਂ ਨੂੰ ਦੇਰ ਰਾਤ ਆਈ.ਸੀ.ਯੂ ਵਿੱਚ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ|

Leave a Reply

Your email address will not be published. Required fields are marked *