ਕਾਬੁਲ ਵਿੱਚ ਖੁਫੀਆ ਏਜੰਸੀ ਦੇ ਕਾਫਲੇ ਤੇ ਹਮਲਾ, 5 ਵਿਅਕਤੀਆਂ ਦੀ ਮੌਤ

ਕਾਬੁਲ, 26 ਜੁਲਾਈ (ਸ.ਬ.) ਅਫਗਾਨਿਸਤਾਨ ਵਿਚ ਅੱਜ ਅਫਗਾਨ ਖੁਫੀਆ ਏਜੰਸੀ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ, ਜਿਸ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ| ਕਾਬੁਲ ਪੁਲੀਸ ਦੇ ਬੁਲਾਰੇ ਹਸ਼ਮਤ ਸਤਾਨੇਕਜ਼ਈ ਨੇ ਕਿਹਾ ਕਿ ਤੜਕੇ ਤਕਰੀਬਨ 5.00 ਵਜੇ ਆਤਮਘਾਤੀ ਹਮਲਾਵਰ ਨੇ ਕਾਫਲੇ ਨੂੰ ਨਿਸ਼ਾਨਾ ਬਣਾਇਆ|
ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ| ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਇਸ ਹਮਲੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ|
ਸਿਹਤ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਆਤਮਘਾਤੀ ਹਮਲੇ ਦੇ ਜ਼ਖਮੀਆਂ ਨੂੰ ਇੱਥੋਂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *