ਕਾਬੁਲ ਵਿੱਚ ਧਮਾਕਾ, 26 ਦੀ ਮੌਤ

ਕਾਬੁਲ, 21 ਮਾਰਚ (ਸ.ਬ.) ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਇਕ ਭਿਆਨਕ ਧਮਾਕਾ ਹੋਣ ਨਾਲ ਘੱਟ ਤੋਂ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ| ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਕਾਬੁਲ ਦੇ ਪੱਛਮ ਵਿਚ ਸਥਿਤ ਇਕ ਸ਼ੀਆ ਧਾਰਮਿਕ ਸਥਾਨ ਨੇੜੇ ਇਹ ਧਮਾਕਾ ਹੋਇਆ ਹੈ| ਇਹ ਧਮਾਕਾ ਅਜਿਹੇ ਸਮੇਂ ਵਿੱਚ ਕੀਤਾ ਗਿਆ ਹੈ, ਜਦੋਂ ਸ਼ਹਿਰ ਵਿੱਚ ਪਾਰਸੀ ਭਾਈਚਾਰਾ ਆਪਣਾ ਨਵਾਂ ਸਾਲ ‘ਨਵਰੋਜ’ ਮਨਾ ਰਿਹਾ ਹੈ| ਚਸ਼ਮਦੀਦਾਂ ਨੇ ਦੱਸਿਆ ਕਿ ਰਾਜਧਾਨੀ ਵਿੱਚ ਧਮਾਕੇ ਦੀ ਆਵਾਜ਼ ਸੁਣੀ ਗਈ| ਧਮਾਕੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ|

Leave a Reply

Your email address will not be published. Required fields are marked *