ਕਾਬੁਲ ਵਿੱਚ ਧਮਾਕੇ ਦੌਰਾਨ ਇਕ ਦੀ ਮੌਤ, ਦੋ ਹੋਰ ਜ਼ਖਮੀ
ਕਾਬੁਲ, 31 ਦਸੰਬਰ (ਸ.ਬ.) ਅਫਗਾਨਿਸਤਾਨ ਦੀ ਰਾਜਧਾਨੀ ਵਿਚ ਕਾਬੁਲ ਵਿਚ ਕਾਰ ਨੂੰ ਆਈ.ਈ.ਡੀ. ਧਮਾਕੇ ਨਾਲ ਉਡਾ ਦਿੱਤਾ ਗਿਆ। ਅਧਿਕਾਰੀਆਂ ਦੇ ਮੁਤਾਬਕ ਹਮਲਾ ਕਾਬੁਲ ਦੇ ਪੀਡੀ 7 ਇਲਾਕੇ ਵਿਚ ਕੀਤਾ ਗਿਆ, ਜਿਸ ਵਿਚ ਇਕ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਵਿਅਕਤੀ ਜ਼ਖਮੀ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਕਾਬੁਲ ਦੇ ਜ਼ਿਲ੍ਹਾ 7 ਵਿਚ ਚਹਿਲ ਸੁਤੂਨ ਇਲਾਕੇ ਵਿਚ ਅੱਜ ਸਵੇਰੇ ਇਕ ਕਾਰ ਨੂੰ ਨਿਸ਼ਾਨਾ ਬਣਾ ਕੇ ਆਈ.ਈ.ਡੀ. ਧਮਾਕਾ ਕੀਤਾ ਗਿਆ, ਜਿਸ ਵਿਚ ਕਾਰ ਦੇ ਪਰਖੱਚੇ ਉੱਡ ਗਏ। ਹਮਲੇ ਵਿਚ ਆਲੇ-ਦੁਆਲੇ ਦੀਆਂ ਕਾਰਾਂ ਵੀ ਨੁਕਸਾਨੀਆਂ ਗਈਆਂ। ਅਧਿਕਾਰੀਂ ਮੁਤਾਬਕ ਹਮਲੇ ਵਿਚ ਇਕ ਦੀ ਮੌਤ ਹੋਈ ਹੈ ਅਤੇ ਦੋ ਹੋਰ ਵਿਅਕਤੀ ਜ਼ਖਮੀ ਹੋਏ ਹਨ। ਫਿਲਹਾਲ ਹਮਲੇ ਦੀ ਜ਼ਿੰਮੇਵਾਰੀ ਕਿਸੇ ਸਮੂਹ ਨੇ ਨਹੀਂ ਲਈ ਹੈ।
ਸਰਕਾਰ ਅਤੇ ਤਾਲਿਬਾਨ ਦਰਮਿਆਨ ਚੱਲ ਰਹੀ ਸ਼ਾਂਤੀ ਵਾਰਤਾ ਦੇ ਬਾਵਜੂਦ ਹਿੰਸਕ ਝੜਪਾਂ ਅਤੇ ਆਮ ਨਾਗਰਿਕਾਂ ਦੀਆਂ ਹੱਤਿਆਵਾਂ ਜਾਰੀ ਹਨ। ਸਮਾਜਿਕ ਕਾਰਕੁੰਨਾਂ ਅਤੇ ਮੀਡੀਆ ਕਰਮੀਆਂ ਖਿਲਾਫ਼ ਵੀ ਹਿੰਸਾ ਵੱਧ ਰਹੀ ਹੈ।