ਕਾਬੂ ਤੋਂ ਬਾਹਰ ਹੋ ਸਕਦੀ ਹੈ ਕੋਰੀਆਈ ਪ੍ਰਾਇਦੀਪ ਦੀ ਸਥਿਤੀ : ਚੀਨ

ਬੀਜਿੰਗ, 28 ਅਪ੍ਰੈਲ (ਸ.ਬ.) ਚੀਨ ਨੇ ਕਿਹਾ ਕਿ ਕੋਰੀਆ ਪ੍ਰਾਇਦੀਪ ਵਿੱਚ ਵਧਦੇ ਤਨਾਅ ਦੇ ਕਾਰਨ ਸਥਿਤੀ ਖਰਾਬ ਹੋ ਸਕਦੀ ਹੈ| ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸੰਯੁਕਤ ਰਾਸ਼ਟਰ ਵਿੱਚ ਇਕ ਪ੍ਰੋਗਰਾਮ ਤੋਂ ਪਹਿਲਾਂ ਰੂਸ ਦੇ ਇਕ ਸੀਨੀਅਰ ਰਾਜਨੀਤਿਕ ਅਧਿਕਾਰੀ ਨੂੰ ਕਿਹਾ ਕਿ ਕੋਰੀਆਈ ਪ੍ਰਾਇਦੀਪ ਵਿੱਚ ਤਨਾਅ ਵਧਦਾ ਜਾ ਰਿਹਾ ਹੈ, ਜੇਕਰ ਸਥਿਤੀ ਵਿੱਚ ਜਲਦ ਸੁਧਾਰ ਨਾ ਹੋਇਆ ਤਾਂ ਇਸ ਦੇ ਅਨਿਯੰਤ੍ਰਿਤ ਹੋਣ ਦਾ ਖਤਰਾ ਹੈ|
ਜ਼ਿਕਰਯੋਗ ਹੈ ਕਿ ਉਤਰ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਇਲ ਪ੍ਰੋਗਰਾਮ ਕਾਰਨ ਕੋਰੀਆਈ ਪ੍ਰਾਇਦੀਪ ਦੇ ਦੋਨਾਂ ਦੇਸ਼ਾਂ ਵਿਚਾਲੇ ਤਨਾਅ ਦਾ ਮਾਹੌਲ ਹੈ| ਅਮਰੀਕਾ ਨੇ ਵੀ ਆਪਣੇ ਸਹਿਯੋਗੀ ਦੱਖਣੀ ਕੋਰੀਆ ਵਿੱਚ ਥਾਡ ਮਿਜ਼ਾਇਲ ਦੀ ਤੈਨਾਤੀ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਚੀਨ ਵਿਰੋਧ ਕਰ ਰਿਹਾ ਹੈ| ਇਸ ਦੇ ਇਲਾਵਾ ਅਮਰੀਕੀ ਲੜਾਕੂ ਬੇੜਾ ਕਾਰਲ ਵਿੰਸਨ ਵੀ ਕੋਰੀਆਈ ਪ੍ਰਾਇਦੀਪ ਵੱਲ ਵਧ ਰਿਹਾ ਹੈ| ਉੱਤਰ ਕੋਰੀਆ ਨੇ ਵੀ ਧਮਕੀ ਦਿੱਤੀ ਹੈ ਕਿ ਅਮਰੀਕੀ ਦਬਾਅ ਦਾ ਉਸ ਤੇ ਕੋਈ ਅਸਰ ਨਹੀਂ   ਪਵੇਗਾ ਅਤੇ ਉਹ ਆਪਣੀ ਪਰਮਾਣੂ ਪ੍ਰਕਿਰਿਆ ਨੂੰ ਜਾਰੀ ਰੱਖਣਗੇ|

Leave a Reply

Your email address will not be published. Required fields are marked *