ਕਾਮਨਵੈਲਥ ਖੇਡਾਂ ਵਿੱਚ ਭਾਰਤ ਨੇ ਜਿੱਤੇ ਸੋਨੇ ਅਤੇ ਚਾਂਦੀ ਦੇ ਤਮਗੇ

ਨਵੀਂ ਦਿੱਲੀ, 5 ਅਪ੍ਰੈਲ (ਸ.ਬ.)ਂ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਤਮਗਾ ਸੂਚੀ ਵਿੱਚ ਭਾਰਤ ਦਾ ਖਾਤਾ ਖੁੱਲ ਗਿਆ ਹੈ| ਸਭ ਤੋਂ ਪਹਿਲਾਂ ਭਾਰਤ ਵਲੋਂ ਗੁਰੂਰਾਜਾ ਨੇ 56 ਕਿੱਲੋ ਵੇਟਲਿਫਟਿੰਗ ਵਿਚ ਸਿਲਵਰ ਤਮਗਾ ਜਿੱਤਿਆ ਹੈ| ਉੱਥੇ ਹੀ ਉਨ੍ਹਾਂ ਤੋਂ ਬਾਅਦ ਵੇਟਲਿਫਟਰ ਮੀਰਾ ਬਾਈ ਚਾਨੂ ਨੇ ਇਤਿਹਾਸ ਰਚ ਦਿੱਤਾ| ਉਨ੍ਹਾਂ ਨੇ ਸੋਨੇ ਦਾ ਤਮਗਾ ਹਾਸਲ ਕੀਤਾ|
ਜਿਕਰਯੋਗ ਹੈ ਕਿ ਮਹਿਲਾਵਾਂ ਦੇ 48 ਕਿਲੋ ਭਾਰ ਵਰਗ ਵਿਚ ਭਾਰਤ ਦੀ ਮੀਰਾਬਾਈ ਚਾਨੂ ਨੇ ਸਨੈਚ ਅਤੇ ਕਲੀਨ ਐਂਡ ਜਰਕ ਵਿਚ ਕੁਲ 196 ਕਿਲੋਗ੍ਰਾਮ ਭਾਰ ਚੁੱਕਿਆ, ਉਨ੍ਹਾਂ ਨੇ ਸਿਲਵਰ ਮੈਡਲ ਜਿੱਤਣ ਵਾਲੀ ਮਾਰੀਸ਼ਸ ਦੀ ਮੈਰੀ ਹੈਨਿਤਰਾ ਰੋਈਲਿਆ ਰਾਨਾਇਵੋਸੋਵਾ(ਕੁਲ 170ਕਿਲੋਗ੍ਰਾਮ) ਤੋਂ 26ਕਿਲੋਗ੍ਰਾਮ ਜ਼ਿਆਦਾ ਭਾਰ ਚੁੱਕਿਆ|

Leave a Reply

Your email address will not be published. Required fields are marked *