ਕਾਮਰੇਡ ਗੁਰਦੀਪ ਸਿੰਘ ਨੂੰ ਵੱਖ ਵੱਖ ਆਗੂਆਂ ਵਲੋਂ ਸਰਧਾਂਜਲੀ

ਚੰਡੀਗੜ੍ਹ, 21 ਦਸੰਬਰ (ਭਗਵੰਤ ਸਿੰਘ ਬੇਦੀ ) ਸੀਨੀਅਰ ਟਰੇਡ ਯੂਨੀਅਨ ਆਗੂ ਕਾਮਰੇਡ ਗੁਰਦੀਪ ਸਿੰਘ ਸਾਬਕਾ ਪ੍ਰਧਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਮਿਤ ਸ਼ਰਧਾਂਜਲੀ ਸਮਾਗਮ ਧਨਾਸ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ| ਇਸ ਮੌਕੇ ਸੰਬੋਧਨ ਕਰਦਿਆਂ ਏਟਕ ਦੇ ਜਨਰਲ ਸਕੱਤਰ ਬੰਤ ਸਿੰਘ ਬਰਾੜ, ਰਾਜ ਕੁਮਾਰ ਕਾਲਜ ਮੁਲਾਜਮ ਆਗੂ, ਸਾਹਿਤਕਾਰ ਸੁਖਦੇਵ ਸਿੰਘ ਸਿਰਸਾ, ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਧਰਮਪਾਲ ਸ਼ਰਮਾ, ਦੇਵੀ ਦਿਆਲ ਨੇ ਕਿਹਾ ਕਿ ਕਾਮਰੇਡ ਗੁਰਦੀਪ ਸਿੰਘ ਇਕ ਅਜਿਹੇ ਆਗੂ ਸਨ, ਜਿਹਨਾਂ ਨੇ ਆਪਣੀ ਸਾਰੀ ਜਿੰਦਗੀ ਹੀ ਲੋਕ ਭਲਾਈ ਅਤੇ ਮੁਲਾਜਮਾਂ ਦੀ ਭਲਾਈ ਦੇ ਲੇਖੇ ਲਗਾ ਦਿਤੀ| ਉਹਨਾਂ ਕਿਹਾ ਕਿ ਉਹ ਸਾਰੇ ਮੁਲਾਜਮਾਂ ਨੂੰ ਆਪਣੇ ਪਰਿਵਾਰਕ ਮੈਂਬਰ ਸਮਝਦੇ ਸਨ, ਇਸ ਕਾਰਨ ਹੀ ਉਹ ਮੁਲਾਜਮਾਂ ਦੇ ਮਸਲੇ ਹਲ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਸਨ| ਲੋੜਵੰਦਾਂ ਦੀ ਸਹਾਇਤਾ ਲਈ ਉਹਨਾਂ ਦੇ ਘਰ ਦੇ ਦਰਵਾਜੇ ਹਮੇਸ਼ਾ ਹੀ ਖੁਲੇ ਰਹਿੰਦੇ ਸਨ| ਅੱਜ ਭਾਵੇਂ ਉਹ ਸਾਡੇ ਵਿਚਕਾਰ ਨਹੀਂ ਪਰ ਸਾਡੇ ਚੇਤਿਆਂ ਵਿਚ ਉਹ ਹਮੇਸ਼ਾ ਹੀ ਬਣੇ ਰਹਿਣਗੇ| ਇਸ ਮੌਕੇ ਸੀ ਪੀ ਆਈ ਦੇ ਸਾਬਕਾ ਸੈਕਟਰੀ ਕਾਮਰੇਡ ਜਗਰੂਪ ਸਿੰਘ, ਕਾਮਰੇਡ ਹਰਪਾਲ ਸਿੰਘ, ਸੈਨੇਟਰ ਰਵਿੰਦਰ ਸ਼ਰਮਾ, ਖੁਸ਼ਹਾਲ ਨਾਗਾ, ਸਾਬਕਾ ਵਿਧਾਇਕ ਕਾਮਰੇਡ ਬਲਵੰਤ ਸਿੰਘ, ਸਾਥੀ ਸੱਜਣ ਸਿੰਘ, ਰਘਬੀਰ ਸਿੰਘ ਸੰਧੂ, ਗੁਰਮੇਲ ਸਿੰਘ ਸਿੱਧੂ, ਸੁਖਦੇਵ ਸਿੰਘ, ਹਰਬੰਸ ਸਿੰਘ ਬਾਗੜੀ, ਹਰਬੰਸ ਸਿੰਘ ਢੋਲੇਵਾਲ, ਗੁਰਦੇਵ ਸਿੰਘ ਭੁੱਲਰ ਸਾਬਕਾ ਡਿਪਟੀ ਨਿਊਜ ਐਡੀਟਰ ਟ੍ਰਿਬਿਊਨ, ਕੁਲਦੀਪ ਭੁੱਲਰ, ਤਰਲੋਚਨ ਸਿੰਘ,ਬਲਬੀਰ ਸਿੰਘ ਜੰਡੂ, ਬਲਵਿੰਦਰ ਸਿੰਘ ਜੰਮੂ, ਰਣਜੀਤ ਸਿੰਘ ਹੰਸ ਸਮੇਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਹੁਦੇਦਾਰ ਤੇ ਮੁਲਾਜਮ, ਪੰਜਾਬ ਸਕੂਲ ਸਿਖਿਆ ਬੋਰਡ ਦੇ ਅਨੇਕਾਂ ਅਧਿਕਾਰੀ ਤੇ ਮੁਲਾਜਮ, ਅਦਾਰਾ ਟ੍ਰਿਬਿਊਨ, ਸੀ ਟੀ ਯੂ, ਪੰਜਾਬ ਸਿੰਜਾਈ ਵਿਭਾਗ ਦੇ ਅਧਿਕਾਰੀ ਤੇ ਮੁਲਾਜਮ, ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਆਗੂ, ਯੂ ਟੀ ਦੇ ਵੱਖ ਵੱਖ ਵਿਭਾਗਾਂ ਦੇ ਆਗੂ, ਪਤਵੰਤੇ ਸੱਜਣ, ਦੋਸਤ ਮਿਤਰ, ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *