ਕਾਮਰੇਡ ਜਸਵੰਤ ਸਿੰਘ ਮਟੌਰ ਦਾ ਦੇਹਾਂਤ

ਐਸ ਏ ਐਸ ਨਗਰ, 7 ਅਗਸਤ (ਸ.ਬ.) ਸੀ ਪੀ ਆਈ, ਸੀ ਪੀ ਐਮ, ਸੀ ਟੀ ਯੂ ਦੇ ਉੱਘੇ ਆਗੂ ਅਤੇ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਾਪੋਗੰਡਾ ਸਕੱਤਰ ਕਾਮਰੇਡ ਜਸਵੰਤ ਸਿੰਘ ਦਾ ਬੀਤੇ ਦਿਨ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ| ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸਨ ਅਤੇ ਸਰਕਾਰੀ ਹਸਪਤਾਲ ਸੈਕਟਰ 32 ਵਿਖੇ ਦਾਖਲ ਸਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਕਾਮਰੇਡ ਜਸਵੰਤ ਸਿੰਘ ਨੇ ਬੀਤੇ ਦਿਨ ਸਵੇਰੇ 11 ਵਜੇ ਆਖਰੀ ਸਾਹ ਲਿਆ ਅਤੇ ਸ਼ਾਮ ਪੰਜ ਵਜੇ ਉਹਨਾਂ ਦਾ ਸਸਕਾਰ ਕਰ ਦਿੱਤਾ ਗਿਆ|
ਉਹ ਆਪਣੇ ਪਿੱਛੇ ਦੋ ਪੁੱਤਰ ਰਣਧੀਰ ਸਿੰਘ ਆਸਟ੍ਰੇਲੀਆ, ਲਖਬੀਰ ਸਿੰਘ ਏ ਐਸ ਆਈ ਚੰਡੀਗੜ ਪੁਲੀਸ ਅਤੇ ਇੱਕ ਬੇਟੀ (ਸ਼ਾਦੀ ਸ਼ੁਦਾ) ਛੱਡ ਗਏ ਹਨ|
ਕਾਮਰੇਡ ਜਸਵੰਤ ਸਿੰਘ ਦੇ ਸਸਕਾਰ ਮੌਕੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਬੇਟੇ ਕੰਵਰਬੀਰ ਸਿੰਘ ਸਿੱਧੂ, ਸੀ ਟੀ ਯੂ, ਸੀ ਪੀ ਆਈ, ਸੀ ਪੀ ਐਮ ਦੇ ਆਗੂ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ|
ਉਹਨਾਂ ਦੱਸਿਆ ਕਿ ਕਾਮਰੇਡ ਜਸਵੰਤ ਸਿੰਘ ਨਮਿਤ ਅੰਤਿਮ ਅਰਦਾਸ 15 ਅਗਸਤ ਨੂੰ ਗੁਰਦੁਆਰਾ ਮਟੌਰ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤਕ ਹੋਵੇਗੀ|

Leave a Reply

Your email address will not be published. Required fields are marked *