ਕਾਮਰੇਡ ਜਸਵੰਤ ਸਿੰਘ ਮਟੌਰ ਨਮਿਤ ਪਾਠ ਦਾ ਭੋਗ

ਐਸ ਏ ਐਸ ਨਗਰ, 15 ਅਗਸਤ (ਸ.ਬ.) ਉੱਘੇ ਸਮਾਜ ਸੇਵੀ ਅਤੇ ਟਰੇਡ ਯੂਨੀਅਨ ਆਗੂ ਕਾਮਰੇਡ ਜਸਵੰਤ ਸਿੰਘ ਮਟੌਰ ਨੂੰ ਉਹਨਾਂ ਦੇ ਸ਼ੁਭਚਿੰਤਕਾਂ ਅਤੇ ਸਨੇਹੀਆਂ ਨੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਅੱਜ ਗੁਰਦੁਆਰਾ ਸਿੰਘ ਸਭਾ ਮਟੌਰ ਵਿਖੇ ਅੰਤਿਮ ਅਰਦਾਸ ਸਮੇਂ ਉਹਨਾਂ ਦੇ ਸਨੇਹੀ ਰਿਸ਼ਤੇਦਾਰ ਅਤੇ ਸਾਥੀ ਵੱਡੀ ਗਿਣਤੀ ਵਿੱਚ ਇਕਤਰ ਹੋਏ| ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਸੀ ਪੀ ਆਈ ਭੁਪਿੰਦਰ ਸਾਭਰ, ਸੀ ਟੀ ਯੂ ਮਲਾਜਮ ਆਗੂ ਜਗਦੀਸ਼ ਸਿੰਘ, ਕਾਮਰੇਡ ਨਿਰਮਲ ਸਿੰਘ, ਸੁਰਜੀਤ ਸਿੰਘ ਗੜੀ, ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਉਹਨਾਂ ਦੀ ਮੁਲਾਜਮਾਂ ਅਤੇ ਭਾਰਤੀ ਕਮਿਊਨਿਸਟ ਪਾਰਟੀ ਲਈ ਨਿਭਾਈ ਸੇਵਾਵਾਂ ਦਾ ਜਿਕਰ ਕੀਤਾ ਸਾਦਗੀ ਪਸੰਦ ਕਾਮਰੇਡ ਜਸਵੰਤ ਸਿੰਘ ਹਮੇਸ਼ਾਂ ਮੁਲਾਜਮਾਂ ਗਰੀਬਾਂ ਅਤੇ ਪੇਂਡੂ ਵਰਗ ਦੀ ਬਿਹਤਰੀ ਲਈ ਕੰਮ ਕਰਦੇ ਰਹੇ| ਬੁਲਾਰਿਆ ਨੇ ਉਹਨਾਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ| ਇਸ ਮੌਕੇ ਵੱਡੀ ਗਿਣਤੀ ਵਿੱਚ ਟਰੇਡ ਯੂਨੀਅਨ ਆਗੂ, ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਅਤੇ ਸਾਥੀ ਖੱਬੀ ਲਹਿਰ ਦੇ ਮੁੱਖ ਆਗੂ ਸੀ. ਟੀ. ਯੂ ਦੇ ਮੁਲਾਜਮ, ਸਮਾਜਿਕ ਅਤੇਧਾਰਮਿਕ ਖੇਤਰ ਦੀਆਂ ਅਹਿਮ ਸਖਸ਼ੀਅਤਾਂ ਹਾਜਰ ਸਨ ਜਿਨ੍ਹਾਂ ਵਿੱਚ ਮੌਜੂਦਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਅਕਾਲੀ ਆਗੂ ਪਰਮਜੀਤ ਕੌਰ ਲਾਡਰਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਸਤਬੀਰ ਸਿੰਘ ਧਨੋਆ ਅਤੇ ਸੁਖਦੇਵ ਸਿੰਘ, ਕਾਮਰੇਡ ਬਲਵਿੰਦਰ ਜਲੋਤ, ਕਾਮਰੇਡ ਸੁਦਾਗਰ ਸਿੰਘ ਗਰੇਵਾਲ , ਕਾਮਰੇਡ ਮਹਿੰਦਰ ਪਾਲ, ਕਾ. ਵਿਨੋਦ ਚੁਘ, ਮੁਲਾਜਮ ਆਗੂ ਕਾਮਰੇਡ ਮੋਹਨ ਸਿੰਘ , ਸੱਜਣ ਸਿੰਘ, ਗੁਰਮੇਲ ਸਿੰਘ ਸਿੱਧੂ, ਸੁੱਚਾ ਸਿੰਘ ਕਲੌੜ , ਰਿਪੂਦਮਨ ਸਿੰਘ ਰੂਪ, ਸਾਥੀ ਕਰਤਾਰ ਸਿੰਘ ਰਾਣੂੰ ਟਰਸਟ ਦੇ ਹਰਬੰਸ ਸਿੰਘ ਬਾਗੜੀ, ਭਗਵੰਤ ਸਿੰਘ ਬੇਦੀ, ਕੁਲਦੀਪ ਸਿੰਘ ਸੈਦਪੁਰ ਅਤੇ ਮੇਵਾ ਸਿੰਘ ਗਿੱਲ ਕਾਮਰੇਡ ਖੁਸ਼ਹਾਲ ਸਿੰਘ ਨਾਗਾ, ਰਣਜੀਤ ਸਿੰਘ ਹੰਸ, ਜਗਦੀਸ਼ ਸਿੰਘ ਰੰਗ ਕਰਮੀ, ਰੰਜੀਵਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਨੇਹੀ ਹਾਜਰ ਸਨ| ਸਟੇਜ ਸੱਕਤਰ ਦੀ ਸੇਵਾ ਪਿੰਡ ਬਚਾਉ ਸੰਘਰਸ਼ ਕਮੇਟੀ ਦੇ ਪ੍ਰਧਾਨ ਸਮਾਜਸੇਵੀ ਪਰਮਦੀਪ ਸਿੰਘ ਬੈਦਵਾਨ ਨੇ ਨਿਭਾਈ|

Leave a Reply

Your email address will not be published. Required fields are marked *