ਕਾਮੇਡੀ ਕਲਾਕਾਰ ਸੋਨੀ ਮਾਨ ਵੱਲੋਂ ਦੋਧੀ ਵਰਗ ਤੇ ਕੀਤੀ ਟਿੱਪਣੀ ਦੀ ਨਿਖੇਧੀ

ਚੰਡੀਗੜ੍ਹ, 29 ਜੂਨ (ਸ.ਬ.) ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਵਲੋਂ ਇੱਕ              ਵਿਸ਼ੇਸ਼ ਮੀਟਿੰਗ ਰਾਹੀਂ ਪਿਛਲੇ ਦਿਨੀਂ ਕਾਮੇਡੀ ਕਲਾਕਾਰ ਸੋਨੀ ਮਾਨ ਵੱਲੋਂ ਦੋਧੀ ਵਰਗ ਤੇ ਟਿੱਪਣੀ ਕਰਨ ਦਾ ਨੋਟਿਸ ਲੈਂਦਿਆ ਇਸਦੀ ਨਿਖੇਧੀ ਕੀਤੀ ਹੈ| 
ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਹੈ ਕਿ ਦੋਧੀਆਂ ਦਾ ਦੁੱਧ ਖਪਤਕਾਰਾਂ ਨਾਲ ਪਰਿਵਾਰਾਂ ਵਾਲੀ ਸਾਂਝ ਹੈ ਪਰ ਇੱਕ ਕਾਮੇਡੀ ਕਲਾਕਾਰ ਵੱਲੋਂ ਆਪਣੀ ਸ਼ੋਹਰਤ ਲਈ ਇਸ ਪਰਿਵਾਰਕ ਸਾਂਝ ਨੂੰ ਘਟੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜਿਸ ਨਾਲ ਉਸਦਾ ਹੋਛਾਪਨ ਸਾਬਿਤ ਹੋ ਰਿਹਾ ਹੈ| ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਆਪਣੀ ਇਸ ਟਿੱਪਣੀ ਕਾਰਨ ਦੋਧੀ ਵਰਗ ਤੋਂ ਮੁਆਫੀ ਨਾ ਮੰਗੀ ਤਾਂ ਇਸਦਾ ਵਿਰੋਧ ਕੀਤਾ             ਜਾਵੇਗਾ|  ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਸੀਆਂ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਦਲਜੀਤ ਸਿੰਘ ਮਨਾਣਾ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ ਸਵਾੜਾ, ਨਰਿੰਦਰ ਸਿੰਘ ਸਿਆਊ, ਭਗਤ ਸਿੰਘ ਕੰਸਾਲਾ, ਸੁਰਿੰਦਰ ਸਿੰਘ ਬਰਿਆਲੀ, ਮਨਜੀਤ ਸਿੰਘ ਪ੍ਰਧਾਨ ਜ਼ੀਰਕਪੁਰ, ਹਰਜੰਗ ਸਿੰਘ,ਮਨਜੀਤ ਸਿੰਘ ਹੁਲਕਾ, ਜਸਵੀਰ ਸਿੰਘ ਢਕੋਰਾਂ, ਸੁਭਾਸ਼ ਗੋਚਰ ਅਤੇ ਜਗਤਾਰ ਸਿੰਘ ਹਾਜ਼ਿਰ ਸਨ|é

Leave a Reply

Your email address will not be published. Required fields are marked *