ਕਾਰਵਾਂ-ਏ-ਅਮਨ ਬੱਸ ਪੀ. ਓ. ਕੇ ਲਈ ਰਵਾਨਾ

ਸ਼੍ਰੀਨਗਰ, 30 ਜਨਵਰੀ (ਸ.ਬ.) ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀ ਰਾਜਧਾਨੀ ਮੁਜੱਫਰਨਗਰ ਵਿੱਚ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਅੱਜ ਇੱਥੋਂ ਸਰਹੱਦ ਤੇ ਭਾਰਤੀ ਫੌਜ ਦੀ ਅੰਤਿਮ ਚੌਕੀ ਕਮਾਨ ਪੋਸਟ ਲਈ ਰਵਾਨਾ ਹੋਈ| ਅਧਿਕਾਰਤ ਸੂਤਰਾਂ ਨੇ ਦੱਸਿਆ ਸ਼ਾਂਤੀ ਬੱਸ ਸ਼੍ਰੀਨਗਰ ਤੋਂ ਸਵੇਰੇ ਅੱਠ ਵਜੇ ਰਵਾਨਾ ਹੋਈ ਅਤੇ ਉੜੀ ਸਥਿਤ ਵਪਾਰ ਸਹੂਲਤ ਸੈਂਟਰ ਪਹੁੰਚੀ|
ਜ਼ਿਕਰਯੋਗ ਹੈ ਕਿ ਸ਼੍ਰੀਨਗਰ ਅਤੇ ਮੁਜੱਫਰਨਗਰ ਦੇ ਵਿਚਕਾਰ ਇਹ ਬੱਸ ਸੇਵਾ ਪਿਛਲੇ ਸਾਲ ਕਸ਼ਮੀਰ ਵਿੱਚ ਅਸ਼ਾਂਤੀ ਅਤੇ ਸਰਹੱਦ ਤੇ ਜੰਗਬੰਦੀ ਦੀ ਉਲੰਘਣਾ ਹੋਣ ਦੇ ਬਾਵਜੂਦ ਵੀ ਜਾਰੀ ਹੈ|

Leave a Reply

Your email address will not be published. Required fields are marked *