ਕਾਰ ਅਤੇ ਬੱਸ ਦੀ ਜ਼ਬਰਦਸਤ ਟੱਕਰ, 7 ਵਿਅਕਤੀਆਂ ਦੀ ਮੌਤ

ਮਹੇਸਾਣਾ, 17 ਨਵੰਬਰ (ਸ.ਬ.)  ਗੁਜਰਾਤ ਦੇ ਮਹੇਸਾਣਾ ਜ਼ਿਲੇ ਵਿੱਚ ਪਾਲਨਪੁਰ-ਉਂਝਾ ਰਾਜਮਾਰਗ ਤੇ ਬੀਤੀ ਰਾਤ ਇਕ ਸੜਕ ਹਾਦਸੇ ਵਿੱਚ 2 ਸਕੇ ਭਰਾਵਾਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਨੇ ਅੱਜ ਦੱਸਿਆ ਕਿ ਇਕ ਕਾਰ ਵਿੱਚ ਸਵਾਰ ਹੋ ਕੇ ਅਹਿਮਦਾਬਾਦ ਵਾਸੀ 7 ਨੌਜਵਾਨ ਪਾਲਨਪੁਰ ਤੋਂ ਅਹਿਮਦਾਬਾਦ ਵਾਪਸ ਆ ਰਹੇ ਸਨ|
ਇਸੇ ਦੌਰਾਨ ਮਹੇਸਾਣਾ ਨੇੜੇ ਰਾਤ ਲਗਭਗ ਡੇਢ ਵਜੇ ਉਨ੍ਹਾਂ ਦੀ ਕਾਰ ਦਾ ਪਹੀਆ ਫਟਣ ਕਾਰਨ ਇਹ ਡਿਵਾਈਡਰ ਦੇ ਦੂਜੇ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੀ ਇਕ ਬੱਸ ਨਾਲ ਟਕਰਾ ਗਈ| ਬੱਸ ਰਾਜਸਥਾਨ ਵੱਲ ਜਾ ਰਹੀ ਸੀ| ਇਸ ਹਾਦਸੇ ਵਿੱਚ ਕਾਰ ਚਾਲਕ ਸਮੇਤ ਇਸ ਵਿੱਚ ਸਵਾਰ ਸਾਰੇ 7 ਵਿਅਕਤੀਆਂ ਦੀ ਮੌਤ ਹੋ ਗਈ| ਬੱਸ ਦਾ ਅਗਲਾ ਹਿੱਸਾ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ|

Leave a Reply

Your email address will not be published. Required fields are marked *