ਕਾਰ ਅਤੇ 2 ਆਟੋਆਂ ਦੀ ਟੱਕਰ ਦੌਰਾਨ ਇੱਕ ਜਖਮੀ

ਐਸ ਏ ਐਸ ਨਗਰ, 26 ਜੂਨ (ਆਰ ਪੀ ਵਾਲੀਆ) ਸਥਾਨਕ ਇੱਕ ਫੇਜ਼ ਕਾਰ ਅਤੇ 2 ਆਟੋਆਂ ਦੀ ਟੱਕਰ ਦੌਰਾਨ ਇੱਕ ਜਖਮੀਵਿੱਚ ਯੂਕੋ ਬਂੈਕ ਦੇ ਸਾਹਮਣੇ ਇਕ ਕਾਰ ਅਤੇ ਦੋ ਆਟੋਆਂ ਵਿਚਾਲੇ ਟੱਕਰ ਹੋ ਜਾਣ ਕਾਰਨ ਇਕ ਆਟੋ ਚਾਲਕ ਨੂੰ ਮਾਮੂਲੀ ਸੱਟਾਂ ਵੱਜੀਆਂ| ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਫੇਜ਼ 6 ਵੱਲ ਜਾ ਰਹੀ ਡੀਜਾਇਰ ਕਾਰ ਨੰਬਰ ਪੀ ਬੀ 65 ਜੈਡ 1658 ਦੇ ਚਾਲਕ ਜਸਵਿੰਦਰ ਸਿੰਘ ਵਸਨੀਕ ਫੇਜ਼ 4 ਮੁਹਾਲੀ ਅਤੇ ਉਸਦੇ ਨਾਲ ਬੈਠੇ ਵਿਅਕਤੀ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਕਾਫੀ ਖਤਰਨਾਕ ਢੰਗ ਨਾਲ ਕਾਰ ਚਲਾ ਰਹੇ ਸਨ| ਯੂਕੋ ਬੈਂਕ ਸਾਹਮਣੇ ਪਹੁੰਚ ਕੇ ਕਾਰ ਨੇ ਫੇਜ਼ 6 ਤੋਂ ਫੇਜ 2 ਵੱਲ ਆ ਰਹੇ ਆਟੋ ਨੰਬਰ ਪੀ ਬੀ 65 ਆਰ 1252 ਜਿਸ ਨੂੰ ਮੁਨੀਸ਼ ਚਲਾ ਰਿਹਾ ਸੀ ਅਤੇ ਆਟੋ ਨੰਬਰ ਪੀ ਬੀ 65 ਏ ਕੇ 4240 ਜਿਸ ਨੂੰ ਰਾਮਪ੍ਰੀਤ ਚਲਾ ਰਿਹਾ ਸੀ, ਨੂੰ ਟੱਕਰ ਮਾਰ ਦਿਤੀ| ਇਸ ਟੱਕਰ ਦੌਰਾਨ ਇੱਕ ਆਟੋ ਚਾਲਕ ਮਾਮੂਲੀ ਜਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਫੇਜ਼ 6 ਦਾਖਲ ਕਰਵਾਇਆ ਗਿਆ| ਇਸ ਹਾਦਸੇ ਵਿੱਚ ਕਾਰ ਦਾ ਡ੍ਰਾਈਵਰ ਸਾਈਡ ਵਾਲਾ ਹਿੱਸਾ ਅਤੇ ਆਟੋਆਂ ਨੂੰ ਨੁਕਸਾਨ ਪਹੁੰਚਿਆ| ਮੌਕੇ ਉਪਰ ਪਹੁੰਚੇ ਪੀ ਸੀ ਆਰ ਜਵਾਨ ਕਾਰ ਚਾਲਕ ਅਤੇ ਦੂਜੇ ਆਟੋ ਚਾਲਕ ਨੂੰ ਥਾਣੇ ਲੈ ਗਏ

Leave a Reply

Your email address will not be published. Required fields are marked *