ਕਾਰ ਖੱਡ ਵਿੱਚ ਡਿੱਗੀ, 5 ਮਰੇ

ਮੰਡੀ, 11 ਫਰਵਰੀ (ਸ.ਬ.) ਮੰਡੀ ਦੇ ਬਰੋਟ ਦੇ ਕੋਲ ਇਕ ਫਾਰਚਿਊਨਰ ਕਾਰ ਦੇ ਕਰੀਬ 500 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਨਾਲ 5 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ| ਇਹ ਦੁਰਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ| ਦੁਰਘਟਨਾ ਵਿੱਚ ਮਾਰੇ ਗਏ ਸਾਰੇ ਲੋਕ ਹਰਿਆਣਾ ਰਾਜ ਦੇ ਦੱਸੇ ਜਾ ਰਹੇ ਹਨ, ਜੋ ਇੱਥੇ ਬਰੋਟ ਵਿੱਚ ਘੁੰਮਣ ਆਏ ਹੋਏ ਹਨ| ਦੁਰਘਟਨਾ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲਿਆ ਪਰ ਸੂਚਨਾ ਮਿਲਦੇ ਹੀ ਮੰਡੀ ਤੋਂ 108 ਐਂਬੂਲੈਂਸ ਸੇਵਾ ਦੇ ਕਰਮਚਾਰੀ ਅਤੇ ਜ਼ਿਲਾ ਕਾਂਗੜਾ ਦੇ 2 ਪੁਲੀਸ ਜਵਾਨ ਜਾਂਚ-ਪੜਤਾਲ ਲਈ ਮੌਕੇ ਤੇ ਪਹੁੰਚੇ| ਫਾਰਚਿਊਨਰ ਕਾਰ ਸੜਕ ਤੋਂ ਕਰੀਬ 500 ਫੁੱਟ ਹੇਠਾਂ ਡੂੰਘੀ ਖੱਡ ਵਿੱਚ ਡਿੱਗੀ ਹੈ, ਜਿੱਥੇ ਲਾਸ਼ਾਂ ਨੂੰ ਸੜਕ ਤੱਕ ਲਿਆਉਣਾ ਮੁਸ਼ਕਿਲ ਕਾਰਜ ਹੈ|
ਘਟਨਾ ਵਾਲੇ ਸਥਾਨ ਤੇ ਹਨੇਰਾ ਹੋਣ ਦੇ ਕਾਰਨ ਪੁਲੀਸ ਦੇ ਜਵਾਨ ਲਾਸ਼ਾਂ ਨੂੰ ਚੁੱਕਣ ਵਿੱਚ ਅਸਮਰਥ ਦਿਖੇ| ਡੀ. ਐਸ. ਪੀ., ਪਧਰ ਅਨਿਲ ਧੋਲਟਾ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੁਣ ਤੱਕ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਸਹੀ ਸੰਖਿਆ ਪਤਾ ਨਹੀਂ ਚੱਲ ਪਾਈ ਹੈ ਅਤੇ ਹਨੇਰਾ ਹੋਣ ਦੇ ਕਾਰਨ ਕਿਸੇ ਦੀ ਪਛਾਣ ਵੀ ਨਹੀਂ ਹੋਈ ਹੈ| ਫਿਲਹਾਲ ਮੌਕੇ ਤੇ ਬਰਾਮਦ ਹੋਏ 5 ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ|

Leave a Reply

Your email address will not be published. Required fields are marked *