ਕਾਰ ਡੁੱਬਣ ਨਾਲ 2 ਵਿਅਕਤੀਆਂ ਦੀ ਮੌਤ

ਮੱਧ ਪ੍ਰਦੇਸ਼, 20 ਜਨਵਰੀ (ਸ.ਬ.) ਮੱਧ ਪ੍ਰਦੇਸ਼ ਦੇ ਭਿੰਡ ਜ਼ਿਲਾ ਨੇੜੇ ਸਥਿਤ ਗੌਰੀ ਸਰੋਵਰ ਵਿੱਚ ਤੇਜ਼ ਰਫਤਾਰ ਨਾਲ ਆ ਰਹੀ ਇਕ ਕਾਰ ਡਿੱਗ ਗਈ, ਜਿਸ ਨਾਲ ਉਸ ਵਿੱਚ ਸਵਾਰ ਪੰਜ ਲੋਕਾਂ ਵਿੱਚ ਤਿੰਨ ਸੁੱਰਖਿਅਤ ਬਾਹਰ ਕੱਢ ਲਿਆ ਗਿਆ ਪਰ 2 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ| ਪੁਲੀਸ ਨੇ ਅੱਜ ਇਕ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਦੂਜੀ ਲਾਸ਼ ਦੀ ਤਲਾਸ਼ ਜਾਰੀ ਹੈ| ਪੁਲੀਸ ਸੀ.ਬੀ.ਐਸ ਰਘੁਵੰਸ਼ੀ ਨੇ ਦੱਸਿਆ ਕਿ ਕਾਰ ਵਿੱਚ ਸੋਨੂੰ ਉਪਾਧਿਆਏ, ਸੋਨੂੰ ਸ਼ਰਮਾ, ਹਸਨ ਖਾਂ, ਧਰਮਿੰਦਰ ਸ਼ਰਮਾ ਅਤੇ ਰਾਹੁਲ ਸਿੰਘ ਚੌਹਾਨ ਸਵਾਰ ਸਨ| ਕਾਰ ਵਿੱਚ ਸਵਾਰ ਸਾਰੇ ਵਿਅਕਤੀਆਂ ਨੇ ਵੀਰਵਾਰ ਰਾਤੀ ਸ਼ਰਾਬ ਪੀ ਰੱਖੀ ਸੀ ਅਤੇ ਗੌਰੀ ਸਰੋਵਰ ਰੋਡ ਤੇ ਮਸਤੀ ਕਰ ਰਹੇ ਸਨ| ਕਾਰ ਚੌਧਰੀ ਦਿਲੀਪ ਸਿੰਘ ਦੇ ਘਰ ਦੇ ਬਾਹਰ ਨਿਕਲੀ, ਉਦੋਂ ਕਾਰ ਨੇ ਇਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ| ਫਿਰ ਕਾਰ ਚਾਲਕ ਤੇਜ਼ ਰਫਤਾਰ ਨਾਲ ਕਾਰ ਭੱਜਾ ਕੇ ਲੈ ਜਾ ਰਹੇ ਸਨ ਕਿ ਕਾਰ ਦਾ ਕੰਟਰੋਲ ਖਰਾਬ ਹੋ ਗਿਆ ਅਤੇ ਕਾਰ ਗੌਰੀ ਸਰੋਵਰ ਵਿੱਚ ਜਾ ਡਿੱਗੀ| ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਨੂੰ ਸੁੱਰਖਿਅਤ ਬਾਹਰ ਕੱਢਿਆ ਗਿਆ ਜਦੋਂਕਿ ਧਰਮਿੰਦਰ ਅਤੇ ਰਾਹੁਲ ਦੀ ਮੌਤ ਹੋ ਗਈ| ਮੌਕੇ ਤੇ ਕਲੈਕਟਰ ਰਾਜ ਟੀ, ਪੁਲੀਸ ਅਧਿਕਾਰੀ ਅਨਿਲ ਸਿੰਘ ਕੁਸ਼ਵਾਹ ਭਾਰੀ ਪੁਲੀਸ ਫੌਜ ਲੈ ਕੇ ਪੁੱਜੇ ਸਨ| ਅੱਜ ਸਵੇਰੇ ਗੋਤਾਖੋਰਾਂ ਦੀ ਟੀਮ ਨੇ ਪਾਣੀ ਵਿੱਚ ਡੁੱਬੀ ਕਾਰ ਅਤੇ ਲਾਸ਼ਾਂ ਦੀ ਤਲਾਸ਼ ਸ਼ੁਰੂ ਕੀਤੀ ਹੈ| ਕਾਰ ਨੂੰ ਪਾਣੀ ਤੋਂ ਬਾਹਰ ਕੱਢ ਲਿਆ ਗਿਆ ਹੈ| ਗੋਤਾਖੋਰਾਂ ਨੇ ਧਰਮਿੰਦਰ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਰਾਹੁਲ ਦੀ ਤਲਾਸ਼ ਜਾਰੀ ਹੈ|

Leave a Reply

Your email address will not be published. Required fields are marked *