ਕਾਰ ਤੇ ਐਕਟਿਵਾ ਵਿਚਕਾਰ ਜ਼ੋਰਦਾਰ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਤ

ਕਪੂਰਥਲਾ, 3 ਜੂਨ (ਸ.ਬ.) ਕਪੂਰਥਲਾ ਕਰਤਾਰਪੁਰ ਸੜਕ ਤੇ ਪੈਂਦੇ ਪਿੰਡ ਡੈਣਵਿੰਡ ਨੇੜੇ ਐਕਟਿਵਾ ਸਕੂਟੀ ਤੇ ਫਾਰਚੂਨਰ ਗੱਡੀ ਵਿਚਕਾਰ ਆਹਮੋ ਸਾਹਮਣੇ ਹੋਈ ਜ਼ੋਰਦਾਰ ਟੱਕਰ ਵਿਚ ਐਕਟੀਵਾ ਸਵਾਰ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ| ਜਦੋਂਕਿ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ| ਪੁਲੀਸ ਵਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *