ਕਾਰ ਤੇ ਪਲਟਿਆ ਰੇਤ ਨਾਲ ਭਰਿਆ ਟਰੱਕ, 6 ਔਰਤਾਂ ਅਤੇ 2 ਬੱਚਿਆਂ ਦੀ ਮੌਤ


ਕੌਸ਼ਾਂਬੀ, 2 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿੱਚ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ| ਇਸ ਦੌਰਾਨ ਵਿਆਹ ਸਮਾਰੋਹ ਤੋਂ ਆ ਰਹੀ ਇਕ ਸਕਾਰਪੀਓ ਕਾਰ ਤੇ ਰੇਤ ਨਾਲ ਭਰਿਆ ਟਰੱਕ ਪਲਟ ਗਿਆ| ਇਸ ਹਾਦਸੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਵਿਅਕਤੀਆਂ ਨੇ ਆਪਣੀ ਜਾਨ ਛਾਲ ਮਾਰ ਕੇ ਬਚਾਈ| ਮੌਕੇ ਤੇ ਜ਼ਿਲ੍ਹੇ ਦੇ ਉੱਚ ਅਧਿਕਾਰੀ ਪਹੁੰਚ ਗਏ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਘਟਨਾ ਕੜਾਧਾਮ ਕੋਤਵਾਲੀ ਇਲਾਕੇ ਦੇ ਦੇਵੀਗੰਜ ਚੌਰਾਹੇ ਦੀ ਹੈ| ਕੋਖਰਾਜ ਥਾਣਾ ਦੇ ਸ਼ਹਿਜਾਦਪੁਰ ਤੋਂ ਬਰਾਤ ਵਾਪਸ ਆ ਰਹੀ ਸੀ| ਇਸ ਦੌਰਾਨ ਇਕ ਸਕਾਰਪੀਓ ਵਿੱਚ 6-7 ਔਰਤਾਂ ਅਤੇ ਬੱਚੇ ਸਵਾਰ ਸਨ| ਇਹ ਸਕਾਰਪੀਓ ਦੇਵੀਗੰਜ ਚੌਰਾਹੇ ਕੋਲ ਖੜ੍ਹੀ ਸੀ| ਉਦੋਂ ਅਚਾਨਕ ਰੇਤ ਨਾਲ ਭਰਿਆ ਟਰੱਕ ਸਕਾਰਪੀਓ ਤੇ ਪਲਟ ਗਿਆ| ਇਸ ਕਾਰਨ ਸਕਾਰਪੀਓ ਵਿੱਚ ਸਵਾਰ 6 ਔਰਤਾਂ ਅਤੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ|
2 ਲੜਕੀਆਂ ਨੇ ਸਕਾਰਪੀਓ ਤੋਂ ਛਾਲ ਮਾਰ ਕੇ ਜਾਨ ਬਚਾਈ| ਸਕਾਰਪੀਓ ਵਿੱਚ ਕੁੱਲ 10 ਵਿਅਕਤੀ ਸਵਾਰ ਸਨ| ਮਰਨ ਵਾਲਿਆਂ ਵਿੱਚ ਪੂਨਮ (22), ਸੋਨਾ (27), ਮੁਸਕਾਨ (54), ਨੇਹਾ (28), ਰੋਸ਼ਨੀ (50) ਅਤੇ ਸ਼ਸ਼ੀ (40) ਸ਼ਾਮਿਲ ਹਨ| ਇਸ ਤੋਂ ਇਲਾਵਾ 8 ਸਾਲਾ ਲੜਕੇ ਓਮ ਅਤੇ ਕਾਰ ਚਾਲਕ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ| ਮੌਕੇ ਤੇ ਪਹੁੰਚੀ ਪੁਲੀਸ-ਪ੍ਰਸ਼ਾਸਨ ਦੀ ਟੀਮ ਬਚਾਅ ਕੰਮ ਵਿੱਚ ਜੁਟੀ ਹੈ| ਡੀ.ਐਮ.-ਐਸ.ਪੀ. ਸਮੇਤ ਜ਼ਿਲ੍ਹੇ ਦੇ ਉੱਚ ਅਧਿਕਾਰੀ ਅਤੇ ਕਈ ਥਾਣਿਆਂ ਦੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਹੈ| ਇਸ ਹਾਦਸੇ ਤੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਦੁੱਖ ਜ਼ਾਹਿਰ ਕੀਤਾ ਹੈ| ਮੁੱਖ ਮੰਤਰੀ ਦਫਤਰ ਵਲੋਂ ਟਵੀਟ ਵਿੱਚ ਕਿਹਾ ਗਿਆ ਹੈ ਕਿ ਯੋਗੀ ਆਦਿੱਤਿਯਨਾਥ ਨੇ ਕੌਸ਼ਾਂਬੀ ਵਿੱਚ ਸੜਕ ਹਾਦਸੇ ਵਿੱਚ ਲੋਕਾਂ ਦੀ ਮੌਤ ਤੇ ਡੂੰਘਾ ਸੋਗ ਜ਼ਾਹਿਰ ਕੀਤਾ ਹੈ| ਉਨ੍ਹਾਂ ਨੇ ਮਰਹੂਮ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹੋਏ ਮ੍ਰਿਤਕਾਂ ਦੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ| 

Leave a Reply

Your email address will not be published. Required fields are marked *