ਕਾਰ ਤੇ ਬੱਸ ਦੀ ਆਹਮਣੇ ਸਾਹਮਣੇ ਟੱਕਰ, ਇੱਕ ਬੱਚੇ ਅਤੇ ਇੱਕ ਔਰਤ ਸਮੇਤ ਚਾਰ ਦੀ ਮੌਤ

ਹਰੀਕੇ, 6 ਫਰਵਰੀ ( ਸ.ਬ.) ਹਰੀਕੇ- ਬਠਿੰਡਾ ਹਾਈਵੇ ਮਾਰਗ ਤੇ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਹਰੀਕੇ ਹੈਡ ਵਰਕਸ ਨੇੜੇ ਇੱਕ ਪ੍ਰਾਈਵੇਟ ਬੱਸ ਅਤੇ ਕਾਰ ਦੀ ਆਹਮਣੇ-ਸਾਹਮਣੇ ਟੱਕਰ ਹੋਣ ਕਾਰਨ ਕਾਰ ਵਿੱਚ ਸਵਾਰ ਇੱਕ ਬੱਚੇ ਅਤੇ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ| ਜਦੋਂਕਿ ਕਾਰ ਵਿੱਚ ਸਵਾਰ ਹੋਰ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ| ਕਾਰ ਸਵਾਰ ਅੰਮ੍ਰਿਤਸਰ ਤੋ ਲੁਧਿਆਣਾ ਜਾ ਰਹੇ ਸਨ ਜਦ ਜਿਨ੍ਹਾਂ ਦੀ ਕਾਰ ਨੇ ਹਰੀਕੇ ਹੈਡ ਵਰਕਸ ਨੂੰ ਪਾਰ ਕੀਤਾ ਤਾਂ ਗਹਿਰੀ ਧੂੰਦ ਕਾਰਨ ਸਾਹਮਣੇ ਤੋ ਆ ਰਹੀ ਪ੍ਰਾਈਵੇਟ ਦਸਮੇਸ਼ ਕੰਪਨੀ ਦੀ ਬੱਸ ਨਾਲ ਆਹਮਣੇ ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ|

Leave a Reply

Your email address will not be published. Required fields are marked *