ਕਾਰ ਨਹਿਰ ਵਿੱਚ ਡਿੱਗੀ, 3 ਨੌਜਵਾਨਾਂ ਦੀ ਮੌਤ

ਕੀਰਤਪੁਰ ਸਾਹਿਬ, 16 ਜਨਵਰੀ (ਸ.ਬ.) ਇੱਥੇ ਬੁੰਗਾ ਸਾਹਿਬ ਨੇੜੇ ਕਾਰ ਭਾਖੜਾ ਨਹਿਰ ਵਿੱਚ ਡਿੱਗਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ| ਇਹ ਹਾਦਸਾ ਬੀਤੀ ਰਾਤ ਵਾਪਰਿਆ| ਮ੍ਰਿਤਕਾਂ ਵਿੱਚ ਨੇੜਲੇ ਪਿੰਡ ਅਟਾਰੀ ਦੇ ਜੀਵਨ ਕੁਮਾਰ, ਪ੍ਰਦੀਪ ਕੁਮਾਰ ਤੇ ਅਮਰੀਕ ਸਿੰਘ ਸ਼ਾਮਲ ਹਨ|
ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਪਿੰਡ ਨਿਮੋਹ ਤੋਂ ਕੁਸ਼ਤੀਆਂ ਦਾ ਮੁਕਾਬਲਾ ਵੇਖ ਕੇ ਪਰਤ ਰਹੇ ਸੀ| ਬੁੰਗਾ ਸਾਹਿਬ ਨੇੜੇ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ ਤੇ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ| ਅੱਜ ਤਿੰਨਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਕੱਢ ਲਈਆਂ ਗਈਆਂ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਜੀਵਨ ਆਪਣੇ ਪਿੰਡ ਦੇ ਸਕੂਲ ਵਿੱਚ 12ਵੀਂ ਦਾ ਵਿਦਿਆਰਥੀ ਸੀ| ਅਮਰੀਕ ਨੰਗਲ ਆਈਟੀਆਈ ਤੋਂ ਡਿਪਲੋਮਾ ਕਰ ਰਿਹਾ ਸੀ ਜਦੋਂਕਿ ਪਰਦੀਪ ਹਿਮਾਚਲ ਪ੍ਰਦੇਸ਼ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ|

Leave a Reply

Your email address will not be published. Required fields are marked *