ਕਾਰ ਨੂੰ ਲੱਗੀ ਅੱਗ, ਵਿਅਕਤੀਆਂ ਨੇ ਭੱਜ ਕੇ ਬਚਾਈ ਜਾਨ

ਹਰਿਦੁਆਰ, 11 ਅਕਤੂਬਰ (ਸ.ਬ.)  ਹਰਿਦੁਆਰ-ਦਿੱਲੀ ਹਾਈਵੇਅ ਤੇ ਇਕ ਕਾਰ  ਨੂੰ ਅੱਗ ਲੱਗ ਗਈ| ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ| ਕਿਸੇ ਤਰ੍ਹਾਂ ਕਾਰ ਸਵਾਰ ਦੋ ਵਿਅਕਤੀਆਂ ਨੇ ਭੱਜ ਕੇ ਜਾਨ ਬਚਾਈ| ਜਾਣਕਾਰੀ ਮੁਤਾਬਕ ਗਾਜਿਆਬਾਦ ਦੇ ਡਾਕਟਰ ਅਮਿਤ ਆਪਣੇ ਦੋਸਤ ਨਾਲ ਹਰਿਦੁਆਰ ਘੁੰਮਣ ਗਏ ਸੀ| ਰਾਤੀ ਦੋਹੇਂ ਹਰਕੀ ਪੈੜੀ ਤੋਂ ਹੋਟਲ ਵੱਲ ਜਾ ਰਹੇ ਸਨ| ਦਿੱਲੀ ਹਾਈਵੇਅ ਤੇ ਰਾਨੀਪੁਰ ਝਾਲ ਨੇੜੇ ਉਨ੍ਹਾਂ ਦੀ ਕਾਰ ਦਾ ਸਟੇਅਰਿੰਗ ਜ਼ਾਮ ਹੋ ਗਿਆ|  ਇਸ ਤੇ ਅਮਿਤ ਨੇ ਸਮਝਿਆ ਕਿ ਟਾਇਰ ਪੰਚਰ ਹੋ ਗਿਆ ਹੈ| ਉਹ ਕਾਰ ਦੇ ਹੇਠਾਂ ਉਤਰ ਕੇ ਦੇਖਣ ਲੱਗੇ| ਉਦੋਂ ਹੀ ਉਸ ਦਾ ਦੋਸਤ ਵੀ ਹੇਠਾਂ ਉਤਰ ਗਿਆ| ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ| ਘਟਨਾ ਦੇ ਅੱਧੇ ਘੰਟੇ ਬਾਅਦ ਫਾਇਰ ਬਿਗ੍ਰੇਡ ਦੀ ਟੀਮ ਪੁੱਜੀ ਪਰ ਉਦੋਂ ਤੱਕ ਕਾਰ ਕਬਾੜ ਬਣ ਚੁੱਕੀ ਸੀ|

Leave a Reply

Your email address will not be published. Required fields are marked *