ਕਾਰ ਵਿੱਚ ਸਵਾਰ 5 ਵਿਅਕਤੀਆਂ ਤੋਂ 6 ਲੱਖ, 20 ਹਜ਼ਾਰ ਦੀ ਨਵੀਂ ਤੇ ਪੁਰਾਣੀ ਕਰੰਸੀ ਬਰਾਮਦ

ਤਪਾ ਮੰਡੀ, 29 ਦਸੰਬਰ (ਸ.ਬ.) ਥਾਣਾ ਰੂੜੇਕੇ ਕਲਾਂ ਪੁਲੀਸ ਨੇ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਤੋਂ 6 ਲੱਖ 20 ਹਜ਼ਾਰ ਰੁਪਏ ਦੀ ਨਵੀਂ ਅਤੇ ਪੁਰਾਣੀ ਕਰੰਸੀ ਬਰਾਮਦ ਕਰਕੇ ਇਨਕਮ ਟੈਕਸ ਵਿਭਾਗ ਨੂੰ ਜਾਂਚ ਲਈ ਭੇਜ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ ਤਪਾ ਸੁਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਐਸ. ਐਚ. ਓ. ਜਸਵੀਰ ਸਿੰਘ ਦੀ ਅਗਵਾਈ ਵਿੱਚ ਰੂੜੇਕੇ ਕਲਾਂ ਮੁੱਖ ਰੋਡ ਤੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਤਾਂ ਇੱਕ ਚਿੱਟੇ ਰੰਗ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿੱਚ ਸਵਾਰ ਵਿਅਕਤੀ ਘਬਰਾ ਗਏ, ਤਲਾਸ਼ੀ ਲੈਣ ਉਪਰੰਤ ਇੱਕ ਵਿਅਕਤੀ ਪਾਸੋਂ ਪਲਾਸਟਿਕ ਦੇ ਲਿਫਾਫੇ ਵਿੱਚ ਲਪੇਟੇ ਨਵੀਂ ਕਰੰਸੀ ਦੇ 2000-2000 ਦੇ ਨੋਟ 300 ਅਤੇ ਪੁਰਾਣੇ 1000-1000 ਦੇ 20 ਨੋਟ ਕੁੱਲ 6 ਲੱਖ 20 ਹਜਾਰ ਰੁਪਏ ਬਰਾਮਦ ਹੋਏ| ਕਾਰ ਵਿੱਚ ਸਵਾਰ ਸਰਦੂਲ ਸਿੰਘ ਪੁੱਤਰ ਚੂਹੜ ਸਿੰਘ ਜੱਟ ਵਾਸੀ ਨੋਸ਼ਹਿਰਾ ਪੰਨੂੰਆਂ, ਜਗਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਕੌਮ ਖਤਰੀ ਵਾਸੀ ਬਖਤਗੜ੍ਹ, ਸ਼ਮਸੇਰ ਸਿੰਘ, ਗੁਰਲਾਲ ਸਿੰਘ ਪੁੱਤਰਾਨ ਪ੍ਰਕਾਸ ਸਿੰਘ ਵਾਸੀ ਨਦੋਹਰ ਹਰੀਕਾ, ਸਾਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਆਪਣੀ ਪਛਾਣ ਦੱਸੀ ਅਤੇ ਤਸੱਲੀਬਖਸ਼ ਜਵਾਬ ਨਾ ਦੇਣ ਤੇ ਕਰੰਸੀ ਨੋਟਾਂ ਸੰਬੰਧੀ ਇਨਕਮ ਟੈਕਸ ਵਿਭਾਗ ਲੁਧਿਆਣਾ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ|

Leave a Reply

Your email address will not be published. Required fields are marked *